Skip to playerSkip to main content
  • 2 months ago
ਅੰਮ੍ਰਿਤਸਰ: ਅੰਮ੍ਰਿਤਸਰ ਦੇ ਇਤਿਹਾਸਿਕ ਕੰਪਨੀ ਬਾਗ ਵਿੱਚ ਅੱਜ ਪਹਿਲੀ ਵਾਰ ਬਰਡ ਵਾਕ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਦੀ ਅਗਵਾਈ ਅਮਿਤ ਸ਼ਰਮਾ, ਡਿਪਟੀ ਮੈਨੇਜਰ (ਪੰਜਾਬ) ਨੇ ਕੀਤੀ। ਉਹ ਪੇਸ਼ੇ ਨਾਲ ਪ੍ਰਬੰਧਕੀ ਅਧਿਕਾਰੀ ਹਨ, ਉਨ੍ਹਾਂ ਨੇ ਲੋਕਾਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਪੰਛੀਆਂ ਦੀ ਮਹੱਤਤਾ ਅਤੇ ਵਾਤਾਵਰਣ ਦੇ ਸੰਤੁਲਨ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕ ਕੀਤਾ। ਨੇਚਰ ਕੰਜਰਵੇਸ਼ਨ ਫਾਊਂਡੇਸ਼ਨ ਵੱਲੋਂ ਆਯੋਜਿਤ ਇਹ ਬਰਡ ਵਾਕ ਦੇਸ਼ ਦੇ 50 ਤੋਂ ਵੱਧ ਸ਼ਹਿਰਾਂ ਵਿੱਚ ਚੱਲ ਰਹੀ ਕੜੀ ਦਾ ਹਿੱਸਾ ਹੈ। ਅਮਿਤ ਸ਼ਰਮਾ ਨੇ ਦੱਸਿਆ ਕਿ ਟੈਕਨੋਲੋਜੀ ਦੇ ਯੁੱਗ ਵਿੱਚ ਮਨੁੱਖ ਕੁਦਰਤ ਤੋਂ ਦੂਰ ਹੋ ਗਿਆ ਹੈ, ਪਰ ਪੰਛੀ ਸਾਡੇ ਇਕੋਸਿਸਟਮ ਦਾ ਅਟੁੱਟ ਹਿੱਸਾ ਹਨ। ਉਹ ਸਿਰਫ਼ ਸੁੰਦਰਤਾ ਦਾ ਪ੍ਰਤੀਕ ਨਹੀਂ ਸਗੋਂ ਵਾਤਾਵਰਣ ਦਾ ਥਰਮਾਮੀਟਰ ਹਨ, ਜਿਹੜੇ ਸਾਨੂੰ ਸਭ ਤੋਂ ਪਹਿਲਾਂ ਦੱਸਦੇ ਹਨ ਕਿ ਸਾਡੇ ਆਲੇ-ਦੁਆਲੇ ਦੇ ਮੌਸਮੀ ਤੇ ਵਾਤਾਵਰਣਕ ਬਦਲਾਅ ਕਿਹੜੇ ਪੱਧਰ ‘ਤੇ ਹੋ ਰਹੇ ਹਨ। ਬਰਡ ਵਾਕ ਦੌਰਾਨ ਯੈਲੋ ਫੁੱਟਡ ਗ੍ਰੀਨ ਪਿਜਨ (ਮਹਾਰਾਸ਼ਟਰ ਦੀ ਸਟੇਟ ਬਰਡ), ਓਰੀਐਂਟਲ ਮੈਗਪਾਈ ਰਾਬਿਨ (ਬੰਗਲਾਦੇਸ਼ ਦਾ ਰਾਸ਼ਟਰੀ ਪੰਛੀ) ਤੇ ਵ੍ਹਾਈਟ ਬਿਲ ਡੱਕ ਵਰਗੀਆਂ ਕਈ ਸਥਾਨਕ 'ਤੇ ਮਾਈਗਰੇਟਰੀ ਪ੍ਰਜਾਤੀਆਂ ਦੇਖਣ ਨੂੰ ਮਿਲੀਆਂ। ਭਾਗੀਦਾਰਾਂ ਨੇ ਕੰਪਨੀ ਬਾਗ ਵਿੱਚ ਪੰਛੀਆਂ ਦੇ ਰੰਗ-ਰੂਪ ਤੇ ਉਨ੍ਹਾਂ ਦੇ ਵਿਹਾਰ ਦਾ ਅਨੁਭਵ ਕੀਤਾ।

Category

🗞
News
Transcript
00:00I
Be the first to comment
Add your comment

Recommended