Skip to playerSkip to main content
  • 1 day ago
ਅੰਮ੍ਰਿਤਸਰ: ਮੋਹਕਮਪੁਰੇ ਇਲਾਕੇ ’ਚ ਦੇਰ ਰਾਤ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ’ਤੇ ਗੁਆਂਢੀ ਅਤੇ ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਹਮਲਾ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਗੁਆਂਢੀ ਨੌਜਵਾਨ ਉਨ੍ਹਾਂ ਦੀ ਭੈਣ ਨਾਲ ਛੇੜਛਾੜ ਕਰਦੇ ਸਨ ਅਤੇ ਜਦੋਂ ਇਸ ਦਾ ਵਿਰੋਧ ਕੀਤਾ ਗਿਆ, ਤਾਂ ਉਨ੍ਹਾਂ ਨੇ ਬਦਲੇ ਦੀ ਕਾਰਵਾਈ ਕਰਦੇ ਹੋਏ ਰਾਤ ਸਮੇਂ ਹਮਲਾ ਕਰ ਦਿੱਤਾ। ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਗੇਟ ਖੋਲ੍ਹਿਆ, ਤਾਂ ਹਮਲਾਵਰਾਂ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਘਰ ਦੀ ਮਹਿਲਾ ਨਾਲ ਵੀ ਗਲਤ ਭਾਸ਼ਾ ਵਰਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਹੀ ਗੁਆਂਢੀਆਂ ਨਾਲ ਪਹਿਲਾਂ ਵੀ ਰੰਜਿਸ਼ ਰਹੀ ਹੈ ਅਤੇ ਪਿਛਲੇ ਸਾਲ ਉਨ੍ਹਾਂ ਨੇ ਭਰਾ ਉੱਤੇ ਹਮਲਾ ਕਰਕੇ ਕਤਲ ਕਰ ਦਿੱਤਾ ਸੀ। ਪਰ, ਪੁਲਿਸ ਵੱਲੋਂ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਦੂਜੇ ਪਾਸੇ, ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਸਮੇਂ ਝਗੜੇ ਦੀ ਸੂਚਨਾ ਮਿਲੀ ਸੀ। ਦੋਨਾਂ ਪੱਖਾਂ ਨੂੰ ਚੋਟਾਂ ਆਈਆਂ ਹਨ ਅਤੇ ਉਨ੍ਹਾਂ ਦੇ ਮੈਡੀਕਲ ਬਣਾਕੇ ਡਾਟ ਕੱਟ ਕੇ ਦਿੱਤੇ ਗਏ ਹਨ। ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਜਿਹੜੀ ਵੀ ਕਾਰਵਾਈ ਬਣੇਗੀ, ਉਹ ਕੀਤੀ ਜਾਵੇਗੀ।

Category

🗞
News
Be the first to comment
Add your comment

Recommended