ਮਾਨਸਾ : ਡੀਏਪੀ ਖਾਦ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾ ਕੇ ਡੀਏਪੀ ਖਾਦ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੇ 23 ਹਜ਼ਾਰ 741 ਮੀਟਰਿਕ ਟਨ ਡੀਏਪੀ ਦੀ ਜ਼ਰੂਰਤ ਹੈ। ਜਦੋਂ ਕਿ ਕੱਲ੍ਹ ਤੱਕ 12 ਹਜ਼ਾਰ 590 ਮੀਟਰਿਕ ਟਨ ਡੀਏਪੀ ਪਹੁੰਚੀ ਹੈ। ਜਦੋਂ ਕਿ 11 ਹਜ਼ਾਰ ਦੇ ਕਰੀਬ ਮੀਟਰਿਕ ਟਨ ਦੀ ਹਾਲੇ ਵੀ ਘਾਟ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਯੂਨੀਵਰਸਿਟੀ 15 ਨਵੰਬਰ ਤੱਕ ਕਣਕ ਦੀ ਬਿਜਾਈ ਕਰਨ ਦੇ ਲਈ ਢੁਕਵਾਂ ਸਮਾਂ ਦੱਸ ਰਹੀ ਹੈ। ਜਦੋਂ ਕਿ ਦੂਸਰੇ ਪਾਸੇ ਡੀਏਪੀ ਖਾਦ ਦੀ ਸਮੱਸਿਆ ਦੇ ਨਾਲ ਕਿਸਾਨ ਜੂਝ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਡੀਏਪੀ ਖਾਦ ਦਿੱਤੀ ਵੀ ਜਾ ਰਹੀ ਹੈ ਤਾਂ ਉਸ ਨਾਲ ਵਾਧੂ ਸਮਾਨ ਸਲਫਰ ਨੈਨੋ ਯੂਰੀਆ ਆਦਿ ਸਮਾਨ ਦਿੱਤਾ ਜਾ ਰਿਹਾ। ਜਿਸ ਨਾਲ ਕਿਸਾਨਾਂ ਦੀ ਲੁੱਟ ਵੀ ਕੀਤੀ ਜਾ ਰਹੀ ਹੈ।
Transcript
00:00D.A.P. $520,000
00:30foreign
01:00foreign
01:30foreign
02:00foreign
02:30foreign
02:36foreign
02:44foreign
02:58.
Comments