Skip to playerSkip to main content
  • 7 weeks ago
ਸ੍ਰੀ ਫਤਿਹਗੜ੍ਹ ਸਾਹਿਬ: ਬੱਸੀ ਪਠਾਣਾ ਦੇ ਵਾਰਡ ਨੰਬਰ 6 ਵਿੱਚ ਡਾਕਖਾਨੇ ਨੇੜੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਇੱਕ ਤਿੰਨ ਮੰਜ਼ਿਲਾ ਇਮਾਰਤ ਦਾ ਸੱਜਾ ਹਿੱਸਾ ਅਚਾਨਕ ਢਹਿ-ਢੇਰੀ ਹੋ ਗਿਆ। ਹਾਦਸੇ ਦੌਰਾਨ ਇਮਾਰਤ ਦੇ ਕਰੀਬ ਛੇ ਕਮਰੇ ਅਤੇ ਸਾਈਡ ਦੀ ਕੰਧ ਪੂਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਇਮਾਰਤ ਦੇ ਬਾਕੀ ਹਿੱਸੇ ਵਿੱਚ ਵੀ ਗੰਭੀਰ ਤਰੇੜਾਂ ਆ ਗਈਆਂ। ਮਕਾਨ ਮਾਲਕ ਲਕਸ਼ੈ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਨਵੇਂ ਮਕਾਨ ਦੀ ਉਸਾਰੀ ਲਈ ਡੂੰਘੀਆਂ ਨੀਹਾਂ ਪੁੱਟੀਆਂ ਜਾ ਰਹੀਆਂ ਸਨ। ਉਨ੍ਹਾਂ ਦੇ ਮੁਤਾਬਕ ਡੂੰਘੀ ਖੁਦਾਈ ਕਾਰਨ ਉਨ੍ਹਾਂ ਦੇ ਮਕਾਨ ਦੀ ਬੁਨਿਆਦ ਪ੍ਰਭਾਵਿਤ ਹੋਈ, ਜਿਸ ਤੋਂ ਬਾਅਦ ਅਚਾਨਕ ਇਮਾਰਤ ਦਾ ਇੱਕ ਵੱਡਾ ਹਿੱਸਾ ਡਿੱਗ ਗਿਆ। ਲਕਸ਼ੈ ਅਗਰਵਾਲ ਨੇ ਦੱਸਿਆ ਕਿ ਹਾਦਸੇ ਤੋਂ ਮਹਿਜ਼ ਦੋ ਮਿੰਟ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਪੂਜਾ ਕਰਕੇ ਕਮਰੇ ਤੋਂ ਬਾਹਰ ਆਏ ਸਨ ਕਿ ਕਮਰਾ ਢੇਹ ਗਿਆ। ਇਸ ਕਾਰਨ ਇੱਕ ਵੱਡਾ ਹਾਦਸਾ ਅਤੇ ਸੰਭਾਵਿਤ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਉਹਨਾਂ ਨੇ ਕਥਿਤ ਇਲਜ਼ਾਮ ਲਗਾਇਆ ਕਿ ਗੁਆਂਢੀ ਮਕਾਨ ਮਾਲਕ ਅਤੇ ਠੇਕੇਦਾਰ ਵੱਲੋਂ ਉਸਾਰੀ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਨਾ ਵਰਤਣ ਕਾਰਨ ਇਹ ਨੁਕਸਾਨ ਹੋਇਆ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਵਾਉਣ, ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦਿਵਾਉਣ ਦੇ ਨਾਲ ਇਮਾਰਤ ਦੀ ਮੁੜ ਉਸਾਰੀ ਦਾ ਖਰਚਾ ਦਿਵਾਉਣ ਦੀ ਮੰਗ ਕੀਤੀ ਹੈ।

Category

🗞
News
Transcript
00:00The building is the right portion of the building, which was constructed in the building,
00:07which was built in the building.
00:09Then, the whole building broke.
00:12My father used to have 3 floors in the building.
00:16The ground floor.
00:19The ground floor is a bedroom and a store.
00:22in the bedroom and in the top of the room, the bedroom and the top of the room was stored
00:30in front of the room. My father is now looking at this room, which is completely empty,
00:37which was just 2 minutes before the room was removed.
00:46And they went to the other room and went to the other room and all the buildings in the duration
00:54of this area.
00:57I and my father were living in this area.
01:00I thought that if my father had something wrong, then what happened to me?
01:32Thank you very much.
01:37foreign

Recommended