Skip to playerSkip to main content
  • 2 days ago
ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਧੀਰਪੁਰ ਦੀ ਅਮਨਦੀਪ ਕੌਰ ਇੰਡੀਆ ਰਗਬੀ ਟੀਮ ਵਿੱਚ ਚੁਣੇ ਜਾਣ ਵਾਲੀ ਪਹਿਲੀ ਪੰਜਾਬ ਦੀ ਖਿਡਾਰਣ ਹੈ। ਅਮਨਦੀਪ ਕੌਰ ਦਾ ਪਿੰਡ ਧੀਰਪੁਰ ਪਹੁੰਚਣ 'ਤੇ ਪਿੰਡ ਵਾਸੀਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਖਿਡਾਰਣ ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਖੇਡ ਸਫ਼ਰ ਦੀ ਸ਼ੁਰੂਆਤ ਐਥਲੈਟਿਕਸ ਨਾਲ ਕੀਤੀ ਸੀ, ਜਿੱਥੇ ਉਸ ਨੇ ਜੈਵਲਿਨ ਥਰੋ ਰਾਹੀਂ ਆਪਣੀ ਤਾਕਤ ਅਤੇ ਫੁਰਤੀ ਨੂੰ ਨਿਖਾਰਿਆ। ਜਿਸ ਤੋਂ ਉਨ੍ਹਾਂ ਨੂੰ ਕੋਚ ਨੇ ਇਸ ਖੇਡ ਬਾਰੇ ਦੱਸਿਆ ਤੇ ਉਸ ਵੱਲੋਂ ਖੇਡ ਦੀ ਸ਼ੁਰੂਆਤ ਕੀਤੀ ਗਈ। ਉਥੇ ਹੀ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਅਮਨਦੀਪ ਕੌਰ ਇਕ ਚੰਗੀ ਖਿਡਾਰਣ ਹੈ, ਜਿਸ ਨੇ ਆਪਣੀ ਖੇਡ ਰਾਹੀ ਆਪਣੇ ਦੇਸ਼, ਸੂਬੇ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।  

Category

🗞
News
Be the first to comment
Add your comment

Recommended