Skip to playerSkip to main content
  • 11 years ago
ਨਨਕਾਣਾ ਸਾਹਿਬ, 10 ਜਨਵਰੀ (ਗੁਰੂ ਜੋਗਾ ਸਿੰਘ)- ਯੰਗ ਸਿੱਖ ਪੈਂਥਰਸ ਵੱਲੋਂ ਪਾਕਿਸਤਾਨ ਦੀ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਸ਼ਾਮ ਦੇ ਦੀਵਾਨ ਵਿੱਚ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਬਾਵਜੂਦ ਮੌਜੂਦਾ ਭਾਰਤ ਦੀ ਸਰਕਾਰ ਵੱਲੋਂ ਸਜ਼ਾਵਾਂ ਭੁਗਤ ਚੁੱਕੇ ਸਿੱਖ ਨੌਜਵਾਨਾਂ ਨੂੰ, ਜਿਹੜੇ ਅਪਣੀ ਜਵਾਨੀ ਜੇਲਾਂ ਦੀਆਂ ਕਾਲ ਕੋਠੜੀਆਂ ਵਿਚ ਗੁਜ਼ਾਰ ਚੱਕੇ ਹਨ ਨੂੰ ਛੱਡਣ ਦੇ ਮਾਮਲੇ ਨੂੰ ਅਣਸੁਣਿਆ ਕਰ ਰਹੀ ਹੈ। ਵਿਸ਼ੇਸ਼ ਦੀਵਾਨ ਸਜਾ ਕੇ ਪ੍ਰੋਗਰਾਮ ਰੱਖਿਆ ਗਿਆ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਯੰਗ ਸਿੱਖ ਪੈਂਥਰਸ ਦੇ ਮੁੱਖ ਸੇਵਾਦਾਰ ਦਿਲਾਵਰ ਸਿੰਘ ਨੇ ਸੰਗਤਾਂ ਨੂੰ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਅਰੰਭੇ ਸੰਘਰਸ਼ ਅਤੇ ਉਹਨਾਂ ਵੱਲੋਂ ਰੱਖੀ ਗਈ ਭੁੱਖ ਹੜਤਾਲ ਦੇ ੫੬ ਦਿਨ ਪੂਰੇ ਹੋਣ ਅਤੇ ਭਾਰਤ ਸਰਕਾਰ ਦੇ ਰਵੇਈਏ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਪਾਕਿਸਤਾਨ ਦੀਆਂ ਸੰਗਤਾਂ ਭਾਈ ਗੁਰਬਖਸ਼ ਸਿੰਘ ਜੀ ਦੀ ਸੋਚ ਤੇ ਠੋਕ ਕੇ ਪਹਿਰਾ ਦੇਵੇਗੀ।
ਸੰਗਤ ਵਿਚ ਪ੍ਰਸਿੱਧ ਢਾਡੀ ਗੁਰੂਮਸਤੱਕ ਸਿੰਘ ਖਾਲਸਾ ਵੱਲੋਂ 'ਮੁੱਦਤਾ ਹੋਈਆਂ, ਮੁੱਕ ਗਏ ਸਾਲ ਸਜਾਵਾਂ ਦੇ।ਕਿਉਂ ਜੇਲਾਂ 'ਚ ਬੰਦ ਲਾਡਲੇ ਮਾਵਾਂ ਦੇ। ਵੇਲਾ ਹੈ, ਹੁਣ ਕੌਮੀ ਫ਼ਰਜ਼ ਨਿਭਾਣੇ ਨੇ....ਆ ਜਾਓ, ਸਿੰਘੋ ਸਿੰਘ ਰਿਹਾ ਕਰਵਾਣੇ ਨੇ..ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕੀਤਾ।ਯੰਗ ਸਿੱਖ ਪੈਂਥਰਸ ਦੇ ਨੌਜਵਾਨਾਂ ਵੱਲੋਂ ਵੀ 'ਉੱਠੋ ਕੌਮ ਦੇ ਵਾਰਸੋ ਕੁਝ ਕਰ ਦਿਖਲਾਈਏ' ਕਵਿਤਾ ਪੜ੍ਹੀ ਗਈ ਅਤੇ ਅਰਦਾਸਾ ਸੋਧ ਕੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਤੋਂ ਗੁਰਦੁਆਰਾ ਸ੍ਰੀ ਪੱਟੀ ਸਾਹਿਬ ਤੱਕ ਰੈਲੀ ਕੱਢੀ ਗਈ। ਜਿਸ ਵਿੱਚ ਹਜ਼ਾਰਾ ਦੀ ਗਿਣਤੀ ਵਿਚ ਸੰਗਤਾਂ ਦੇ ਹਾਜ਼ਰੀ ਭਰੀ। ਨੌਜਵਾਨਾਂ, ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਦਾ ਜੋਸ਼ ਦੇਖਣ ਵਾਲਾ ਸੀ।
ਸੰਗਤਾਂ ਵਾਹਿਗੁਰੂ ਦਾ ਸਿਮਰਨ, ਭਾਈ ਗੁਰਬਖਸ਼ ਸਿੰਘ ਜ਼ਿੰਦਾਬਾਦ ਅਤੇ ਬੰਦੀ ਸਿੰਘਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦੀਆਂ ਨਜ਼ਰ ਆ ਰਹੀਆਂ ਸਨ। ਗੁਰਦੁਆਰਾ ਪੱਟੀ ਸਾਹਿਬ ਪਹੁੰਚ ਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਿਲਾਵਰ ਸਿੰਘ, ਸ੍ਰ. ਗੋਪਾਲ ਸਿੰਘ ਚਾਵਲਾ ਜਨਰਲ ਸੈਕਟਰੀ (ਪੀ.ਐਸ.ਜੀ.ਪੀ.ਸੀ.) ਸ੍ਰ. ਮਨਿੰਦਰ ਸਿੰਘ ਮੈਂਬਰ (ਪੀ.ਐਸ.ਜੀ.ਪੀ.ਸੀ.) ਸ੍ਰ. ਗੁਰਮੀਤ ਸਿੰਘ (ਲੋਕ ਵਿਹਾਰ ਸੰਸਥਾ) ਨੇ ਆਪਣੇ-੨ ਵੀਚਾਰ ਰੱਖਦਿਆਂ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਅਰੰਭੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੇ ਸੰਘਰਸ਼ ਦੀ ਹਿਮਾਇਤ ਅਤੇ ਹਰ ਤਰ੍ਹਾਂ ਦਾ ਸਹਿਯੋਗ ਪਾਕਿਸਤਾਨੀ ਸਿੱਖ ਸੰਗਤਾਂ ਵੱਲੋਂ ਦੇਣ ਦੀ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ।ਇਸ ਮੌਕੇ 'ਤੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਜਨਮ ਸਿੰਘ ਜੀ ਨੇ ਕਿਹਾ ਕਿ ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਏਮਨਾਬਾਦ ਦੀ ਧਰਤੀ ਤੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਉਸ ਵਕਤ ਦੇ ਹੁਕਮਰਾਨ ਵੱਲੋਂ ਜੇਲ ਚੋਂ ਬਾਹਰ ਆ ਜਾਉ ਦੀ ਬੇਨਤੀ ਕਰਨ ਸਮੇਂ ਕਿਹਾ ਸੀ ਕਿ ਜਦੋਂ ਤੱਕ ਤੂੰ ਸਾਰੇ ਬੰਦ

Category

🗞
News
Be the first to comment
Add your comment

Recommended

2:51
Up next