Skip to playerSkip to main content
  • 5 months ago
ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਚਲਾਈ ਗਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਾਂ ਤਸਕਰਾਂ 'ਤੇ ਕਾਰਵਾਈਆਂ ਦਾ ਦੌਰ ਜਾਰੀ ਹੈ ਅਤੇ ਨਸ਼ੇ ਦੇ ਧੰਦੇ ਤੋਂ ਨਜਾਇਜ਼ ਤੌਰ ਉੱਤੇ ਬਣਾਈਆਂ ਹੋਈਆਂ ਸੰਪਤੀਆਂ ਢਹਿ ਢੇਰੀ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਸਲਾਣੀ ਵਿੱਖੇ 2 ਭਰਾਵਾਂ ਦੇ ਘਰ ਉੱਤੇ ਪੀਲਾ ਪੰਜਾ ਚਲਾਇਆ ਗਿਆ। ਇਸ ਮੌਕੇ ਪਹੁੰਚੇ ਐਸਐਸਪੀ ਸ੍ਰੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਥਾਣਾ ਅਮਲੋਹ ਅਧੀਨ ਪੈਂਦੇ ਪਿੰਡ ਸਲਾਣੀ ਵਿਖੇ 2 ਭਰਾਵਾਂ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਨਸ਼ੇ ਦੀ ਤਸਕਰੀ ਕਰਨ ਸਮੇਤ 14 ਦੇ ਲਗਭਗ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਭਰਾ ਜੱਗਾ ਖਾਂ ਅਤੇ ਮੁਕੱਦਰ ਖਾਂ ਨਸ਼ੇ ਦੀ ਤਸਕਰੀ ਕਰਨ ਦੇ ਨਾਲ-ਨਾਲ ਨਜਾਇਜ਼ ਤੌਰ ਉੱਤੇ ਸ਼ਰਾਬ ਵੇਚਣ ਦੇ ਧੰਦਾ ਅਤੇ ਲੁੱਟਾਂ ਖੋਹਾਂ ਦੇ ਕੰਮ ਕਰਦੇ ਸਨ, ਜਿਸ ਕਾਰਨ ਇਹ ਕਾਰਵਾਈ ਹੋਈ ਹੈ।

Category

🗞
News
Be the first to comment
Add your comment

Recommended