Skip to playerSkip to main content
  • 10 years ago
ਦਰਿੰਦਾ ਮਾਨਸਿਕਤਾ ਦਾ ਖੁੱਲ੍ਹਮ-ਖੁੱਲ੍ਹਾ ਇਜ਼ਹਾਰ ਕਰਦਿਆਂ ਹਰਿਆਣੇ `ਚ ਜੋ ਕੁਝ ਹੋਇਆ, ਉਸ ਬਾਰੇ ਪੰਜਾਬੀ ਟ੍ਰਿਬਿਊਨ ਦੀ ਹੇਠਲੀ ਰਿਪੋਰਟ ਤੇ ਹੇਠਲੀ ਵੀਡੀਓ ਦੇਖ ਤੁਹਾਨੂੰ ਪਤਾ ਲੱਗ ਜਾਵੇਗਾ।
ਤੇ ਮਾਣ ਹੈ ਪੁਲਿਸ `ਤੇ ਕਿ ਉਨ੍ਹਾਂ ਹਮੇਸ਼ਾ ਵਾਂਗ ਬਲਤਾਕਾਰੀਆਂ ਦਾ ਸਾਥ ਦਿੱਤਾ ਅਤੇ 1984 ਤੇ 2002 ਦੀ ਪਿਰਤ ਕਾਇਮ ਰੱਖਦਿਆਂ ਦੁਨੀਆਂ ਨੂੰ ਦੱਸਿਆ ਕਿ ਅਸ਼ੀਂ ਤਾਂ ਓਹੀ ਹਾਂ, ਤੁਸੀਂ ਬਲਾਤਕਾਰ ਕਰਵਾਉਣੇ ਸਿੱਖੋ। ਇਹੀ ਮਹਾਨਤਾ ਹੈ ਭਾਰਤ ਦੀ।
ਇਹ ਤਾਂ ਉਹ ਖਬਰ ਹੈ, ਜੋ ਬਾਹਰ ਆ ਗਈ, ਖੌਰੇ ਹੋਰ ਕਿੰਨੇ ਕੁ ਅਜਿਹੇ ਕਾਰੇ ਕੀਤੇ ਹੋਣਗੇ!
---------------------------------------------------------------------
ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਦਰਿੰਦਿਆਂ ਨੇ ਔਰਤਾਂ ਨਾਲ ਕੀਤਾ ਸਮੂਹਿਕ ਬਲਾਤਕਾਰ
-----------------------------------------------------------------
ਨਵੀਨ ਅੇੈੱਸ ਗਰੇਵਾਲ/ ਪਰਵੀਨ ਅਰੋਡ਼ਾ
ਮੂਰਥਲ (ਸੋਨੀਪਤ), 23 ਫਰਵਰੀ- ਜਾਟ ਰਾਖਵੇਂਕਰਨ ਦੀ ਮੰਗ ਮਨਵਾਉਣ ਲਈ ਚੱਲੇ ਅੰਦੋਲਨ ਦੌਰਾਨ ਸੁਖਦੇਵ ਢਾਬੇ ਦੇ ਨੇਡ਼ਲੇ ਇਲਾਕੇ ਵਿੱਚ ਅਜਿਹੀ ਦਿਲ ਕੰੰਬਾੳੂ ਘਟਨਾ ਘਟੀ ਕਿ ਜਮਹੂਰੀ ਦੇਸ਼ ਦੇ ਵਿੱਚ ਇਨਸਾਨੀਅਤ ਉਦੋਂ ਸ਼ਰਮਸਾਰ ਹੋ ਗਈ ਜਦੋਂ ਕੁਝ ਵਿਗਡ਼ੇ ਲੋਕਾਂ ਨੇ ਅੰਦੋਲਨ ਦੀ ਆਡ਼ ਵਿੱਚ ਕੁੱਝ ਔਰਤਾਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਦੀ ਇੱਜ਼ਤ ਨੂੰ ਹੱਥ ਪਾ ਲਿਆ। ਔਰਤਾਂ ਨੂੰ ਨੰਗਿਆਂ ਕਰਕੇ ਖੇਤਾਂ ਵਿੱਚ ਘੁਮਾਇਆ ਪਰ ਪੁਲੀਸ ਨੇ ਇਨ੍ਹਾਂ ਬੇਬੱਸ ਅਤੇ ਲਾਚਾਰ ਲੋਕਾਂ ਨਾਲ ਸਿਰਫ ਹਮਦਰਦੀ ਪ੍ਰਗਟਾਕੇ ਉਨ੍ਹ੍ਹਾਂ ਨੂੰ ਘਰਾਂ ਨੂੰ ਤੋਰ ਦਿੱਤਾ ਅਤੇ ਇਸ ਦਰਿੰਦਗੀ ਦੀ ਘਟਨਾ ਦੇ ਕਿਸੇ ਦੋਸ਼ੀ ਨੂੰ ਫਡ਼ਨਾ ਗਨੀਮਤ ਨਹੀਂ ਸਮਝਿਆ। ਪੁਲੀਸ ਨੇ ਇਸ ਭਿਆਨਕ ਘਟਨਾ ਨੂੰ ਸਿਰਫ ਅਫਵਾਹ ਕਹਿ ਕੇ ਪੱਲਾ ਝਾਡ਼ ਲਿਆ।
‘ਦਿ ਟਿ੍ਬਿੳੂਨ’ ਦੇ ਪੱਤਰਕਾਰਾਂ ਵੱਲੋਂ ਕੀਤੀ ਖੋਜ ਪਡ਼ਤਾਲ ਦੌਰਾਨ ਪਤਾ ਲੱਗਾ ਹੈ ਕਿ ਜੀਟੀ ਰੋਡ ਉੱਤੇ ਮੂਰਥਲ ਨੇਡ਼ੇ ਕੁੱਝ ਬਦਮਾਸ਼ਾਂ ਨੇ ਔਰਤਾਂ ਵਾਲੇ ਵਾਹਨਾਂ ਨੂੰ ਸਡ਼ਕ ਉੱਤੇ ਰੋਕ ਲਿਆ। ਦਸ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਖੇਤਾਂ ਵਿੱਚ ਨਗਨ ਅਵਸਥਾ ਵਿੱਚ ਛੱਡ ਦਿੱਤਾ। ਉਨ੍ਹਾਂ ਨੂੰ ਨੰਗੀਆਂ ਕਰਕੇ ਘੁਮਾਇਆ ਗਿਆ ਪਰ ਨਿਪੁੰਸਕ ਬਣੀ ਪੁਲੀਸ ਨੇ ਇਨ੍ਹਾਂ ਦੇ ਪਰਿਵਾਰਕ ਮੇੈਂਬਰਾਂ ਨੂੰ ਉਨ੍ਹਾਂ ਦੇ ਸਮਾਜਿਕ ਰੁਤਬੇ ਨੂੰ ਢਾਹ ਲੱਗਣ ਦਾ ਡਰਾਵਾ ਦੇ ਕੇ ਇਸ ਮਾਮਲੇ ’ਚ ਕੋਈ ਕਾਰਵਾਈ ਨਾ ਕਰਵਾਉਣ ਲਈ ਰਾਜ਼ੀ ਕਰ ਲਿਆ।
30 ਦੇ ਕਰੀਬ ਬਦਮਾਸ਼, ਜੋ ਰਵਾਇਤੀ ਹਥਿਆਰਾਂ ਨਾਲ ਲੈਸ ਸਨ, ਨੇ ਜਾਟ ਰਾਖਵੇਂਕਰਨ ਅੰਦੋਲਨ ਦੀ ਆਡ਼ ਵਿੱਚ ਕੌਮੀ ਰਾਜਧਾਨੀ ਖੇਤਰ ਵਿੱਚੋਂ ਸੋਮਵਾਰ ਨੂੰ ਵੱਡੇ ਤਡ਼ਕੇ ਨਾਕਾ ਲਾਕੇ ਵਾਹਨਾਂ ਨੂੰ ਰੋਕ ਲਿਆ।ਵਾਹਨਾਂ ਨੂੰ ਅੱਗ ਲਾ ਕੇ ਸਾਡ਼ ਦਿੱਤਾ। ਰਾਹਗੀਰ ਆਪਣੀ ਜਾਨ ਬਚਾਉਣ ਲਈ ਭੱਜ ਗਏ ਅਤੇ ਔਰਤਾਂ ਨੂੰ ਡਰਾ ਕੇ ਖੇਤਾਂ ਵਿੱਚ ਲਿਜਾ ਕੇ ਘਟਨਾ ਨੂੰ ਅੰਜਾਮ ਦੇ ਦਿੱਤਾ ਅਤੇ ਕੁੱਝ ਔਰਤਾਂ ਨੇ ਇਸ ਮੌਕੇ ਉਨ੍ਹਾਂ ਦੇ ਚੁੰਗਲ ਵਿੱਚੋਂ ਬਚ ਕੇ ਇੱਕ ਢਾਬੇ ਦੀ ਪਾਣੀ ਵਾਲੀ ਟੇ

Category

🗞
News
Be the first to comment
Add your comment

Recommended