Skip to playerSkip to main contentSkip to footer
  • 10 years ago
ਰਾਜ ਪੱਧਰੀ ਖੇਡਾਂ ਦੀ ਨਿੱਕਲੀ ਫੂਕ, ਹਲਕਾ ਇੰਚਾਰਜ ਬੀਬੀ ਤੇ ਭਾਰੂ ਪਈਆਂ ਨੰਨ੍ਹੀਆਂ ਛਾਵਾਂ-
ਪਿੰਡ ਘੁੱਦਾ ਦੇ ਸਰਕਾਰੀ ਸਪੋਰਟਸ ਸਕੂਲ ਚ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਵਿੱਚ ਅੱਜ ਖਿਡਾਰੀਆਂ ਦੀ ਜਗ੍ਹਾ ਬੀਬੀ ਗੁਲਸ਼ਨ ਦਾ ਕਾਫੀ ਮਾਣ ਸਨਮਾਨ ਹੋਇਆ। ਗੱਲ ਉਸ ਵੇਲੇ ਵਿਗੜੀ ਜਦੋਂ ਇਨਾਮ ਵੰਡਣ ਆਈ ਅਕਾਲੀ ਆਗੂ ਬੀਬੀ ਗੁਲਸ਼ਨ ਨੈਸ਼ਨਲ ਕਬੱਡੀ ਦੀਆਂ ਜੇਤੂ ਤੇ ਉਪ ਜੇਤੂ ਲੜਕੀਆਂ ਨੂੰ ਬਿਨਾਂ ਇਨਾਮੀ ਰਾਸ਼ੀ ਵੰਡੇ ਜਾਣ ਲੱਗੇ ਅਤੇ ਰੋਹ ਵਿੱਚ ਆਈਆਂ ਲੜਕੀਆਂ ਨੇ ਬੀਬੀ ਗੁਲਸ਼ਨ ਦੀ ਗੱਡੀ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਪਹਿਲਾਂ ਤਾ ਅਕਾਲੀ ਚੌਧਰੀਆਂ ਵਲੋਂ ਲੜਕੀਆਂ ਨੂੰ ਗੱਲੀਂ ਬਾਤੀਂ ਟਾਲਣ ਦੀ ਕੋਸ਼ਿਸ਼ ਕੀਤੀ ਪਰ ਲੜਕੀਆਂ ਮੌਕੇ ਤੇ ਇਨਾਮੀ ਰਾਸ਼ੀ ਵੰਡਣ ਤੇ ਅੜੀਆਂ ਰਹੀਆਂ। ਜਿਸ ਤੋਂ ਬਾਦ ਬੀਬੀ ਗੁਲਸ਼ਨ ਨੇ ਇਨਾਮੀ ਰਾਸ਼ੀ ਵੰਡ ਕੇ ਖਹਿੜਾ ਛੁਡਵਾਇਆ।

Category

People

Recommended

10:44
21:08