ਅਮਰੀਕਾ 'ਚ ਮੁਕੇਰੀਆਂ ਦੇ ਮੁੰਡੇ ਦੀ ਮੌਤ, ਭਿਆਨਕ ਸੜਕ ਹਾਦਸੇ 'ਚ ਗਈ ਜਾਨ, ਪੈ ਗਿਆ ਚੀਕ-ਚਿਹਾੜਾ! |OneIndia Punjabi

  • 5 months ago
ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹਨ। ਵਿਦੇਸ਼ ਜਾ ਕੇ ਨੌਜਵਾਨ ਆਪਣਾ ਭਵਿੱਖ ਸੁਆਰਨਾ ਚਾਹੁੰਦੇ ਹਨ। ਪਰ ਇਹ ਸੁਪਨਾ ਕਿਸੇ ਕਿਸੇ ਦਾ ਹੀ ਪੂਰਾ ਹੋ ਪਾਉਂਦਾ ਹੈ।ਇੱਕ ਹੋਰ ਪੰਜਾਬੀ ਨੌਜਵਾਨ ਦੀ ਵਿਦੇਸ਼ੀ ਧਰਤੀ ’ਤੇ ਮੌਤ ਹੋ ਗਈ। ਜੋ ਕਿ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਮੁਕੇਰੀਆਂ ਅਧੀਨ ਪੈਂਦੇ ਪਿੰਡ ਨਵਾਂ ਭੰਗਾਲਾ ਦੇ ਇਕ ਨੌਜਵਾਨ ਦੀ ਅਮਰੀਕਾ ਵਿਚ ਟਰੱਕ ਹਾਦਸੇ ਵਿਚ ਮੌਤ ਹੋ ਗਈ..ਇਹ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨਵਾਂ ਭੰਗਾਲਾ ਉਮਰ 28 ਸਾਲ ਜੋ ਕਿ ਰੋਜ਼ੀ ਰੋਟੀ ਕਮਾਉਣ ਲਈ ਆਪਣੇ ਪਿੰਡ ਭੰਗਾਲਾ ਤੋਂ 2018 ਵਿੱਚ ਅਮਰੀਕਾ ਗਿਆ ਸੀ ਪਰ ਬੀਤੇ ਦਿਨ ਉਹ ਅਮਰੀਕਾ ਦੇ ਸ਼ਹਿਰ ਫ੍ਰਿਜ਼ਨੋ ਤੋਂ ਆਪਣਾ ਟਰੱਕ ਲੋਡ ਕਰਕੇ ਏਰੀਜ਼ੋਨਾ ਸ਼ਹਿਰ ਵੱਲ ਜਾ ਰਿਹਾ ਸੀ।
.
Mukerian's boy died in America, died in a terrible road accident, screamed!
.
.
.
#americanews #punjabnews #simranpalsingh