Shubh ਵੱਲੋਂ ਦਿੱਤੇ ਠੋਕਵੇਂ ਜਵਾਬ ਮਗਰੋਂ ਵੀ ਨਾ ਟਲੀ Kangna Ranaut, ਪਾ 'ਤਾ ਨਵਾਂ ਪੰਗਾ! |OneIndia Punjabi

  • 5 months ago
ਬਾਲੀਵੁੱਡ ਦੀ ਪੰਗਾ ਕੁਈਨ ਕੰਗਨਾ ਰਣੌਤ ਨੂੰ ਉਸ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਹ ਕਿਸੇ ਵੀ ਮੁੱਦੇ 'ਤੇ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦੀ। ਹੁਣ ਜਾਵੇਦ ਅਖਤਰ ਤੋਂ ਬਾਅਦ ਕੰਗਨਾ ਨੇ ਵੀ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਖਿਲਾਫ ਮੋਰਚਾ ਖੋਲ ਦਿੱਤਾ ਹੈ। ਇਸ ਦੇ ਨਾਲ ਨਾਲ ਗੱਲਾਂ-ਗੱਲਾਂ 'ਚ ਕੰਗਨਾ ਨੇ ਐਕਟਿੰਗ ਕਰੀਅਰ ਛੱਡਣ ਦਾ ਵੀ ਐਲਾਨ ਕਰ ਦਿੱਤਾ ਹੈ।ਉਸ ਨੇ ਹਾਲ ਹੀ 'ਚ ਟਵਿੱਟਰ 'ਤੇ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸ ਨੇ ਫਿਲਮ ਦੀ ਤਿੱਖੀ ਆਲੋਚਨਾ ਕੀਤੀ ਹੈ। ਦਰਅਸਲ, ਇੱਕ ਟਵਿੱਟਰ ਯੂਜ਼ਰ ਨੇ ਹਾਲ ਹੀ 'ਚ ਕੰਗਨਾ ਦੀ ਫਿਲਮ ਤੇਜਸ ਦੇਖੀ ਤੇ ਟਵੀਟ ਕੀਤਾ। ਉਸ ਨੇ ਕਿਹਾ ਕਿ ਮੈਂ ਜ਼ੀ5 'ਤੇ ਤੇਜਸ ਦੇਖੀ, ਫਿਲਮ ਮੈਨੂੰ ਬਹੁਤ ਵਧੀਆ ਲੱਗੀ, ਸਮਝ ਨਹੀਂ ਲੱਗੀ ਕਿ ਇਹ ਫਿਲਮ ਆਖਰ ਚੱਲੀ ਕਿਉਂ ਨਹੀਂ। ਇਸ ਦੇ ਜਵਾਬ 'ਚ ਕੰਗਨਾ ਨੇ ਕਿਹਾ ਕਿ 'ਪੈਸੇ ਦੇਕੇ ਮੇਰੀਆਂ ਫਿਲਮਾਂ ਖਿਲਾਫ ਪ੍ਰਚਾਰ ਕਰਵਾਇਆ ਜਾ ਰਿਹਾ ਹੈ।
.
Kangna Ranaut didn't hesitate even after Shubh's blunt answer, Pa 'ta nawan panga!
.
.
.
#kanganaranaut #actress #bollywoodnews