ਦੇਖਲੋ ਜੇਲ੍ਹਾਂ ਦੇ ਹਾਲ, ਕੈਦੀ ਕਿਵੇਂ ਕਰ ਰਹੇ ਐਸ਼! ਸ਼ਰੇਆਮ ਮੁਲਜ਼ਮ ਕਰਦੇ ਫਿਰਦੇ ਗ੍ਰੈਂਡ ਪਾਰਟੀਆਂ |OneIndia Punjabi

  • 6 months ago
ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਆਮ ਕਰ ਕੇ ਆਪਣੀਆਂ ਲਾਪਰਵਾਹੀਆਂ ਅਤੇ ਕੈਦੀਆਂ ਦੀਆਂ ਮਨਮਰਜ਼ੀਆਂ ਲਈ ਚਰਚਾ ’ਚ ਰਹਿੰਦੀ ਹੈ। ਬੇਸ਼ੱਕ ਸੂਬਾ ਸਰਕਾਰ ਪੰਜਾਬ ਦੀਆਂ ਜੇਲ੍ਹਾਂ ’ਚ ਪਾਬੰਦੀਸ਼ੁਦਾ ਸਮਾਨ ਜਾਂ ਕੈਦੀਆਂ ’ਚ ਪਾਰਟੀਆਂ ਹੋਣ ’ਤੇ ਰੋਕ ਲਗਾਉਣ ਦਾ ਦਾਅਵਾ ਕਰਦੀ ਹੈ ਪਰ ਸਾਹਮਣੇ ਆਈ ਇਕ ਵੀਡੀਓ ਜੋ ਵਾਇਰਲ ਹੋ ਰਹੀ ਹੈ, ਉਸ ’ਚ ਜੇਲ੍ਹ ਦੇ ਬੈਰਕ ’ਚ ਬੈਠੇ ਕੈਦੀ ਹੈਪੀ ਬਰਥ-ਡੇਅ ਕਹਿੰਦੇ ਦਿਸ ਰਹੇ ਹਨ ਅਤੇ ਗਿਲਾਸ ਟਕਰਾ ਕੇ ਚੀਅਰਸ ਕਰਦੇ ਵੀ ਦਿਸੇ। ਇਸ ਵਾਇਰਲ ਵੀਡੀਓ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ ਸੂਬਾ ਸਰਕਾਰ ਅਤੇ ਜੇਲ੍ਹ ਮੰਤਰਾਲਾ ਦੀ ਜਵਾਬਦੇਹੀ ਕਿੱਥੇ ਟਿਕੀ ਹੈ, ਜੋ ਕੇਂਦਰੀ ਜੇਲ੍ਹ ਤੋਂ ਇਸ ਤਰ੍ਹਾਂ ਦੀਆਂ ਪਾਰਟੀਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ।
.
Look at the condition of the prisons, how are the prisoners doing? Grand parties are accused openly.
.
.
.
#prisonsnews #videoviral #jail
~PR.182~