ਕੈਨੇਡਾ 'ਚ ਬੈਠੇ ਪੁੱਤ ਦੇ ਵਿਆਹ ਦੀਆਂ ਚਲ ਰਹੀਆਂ ਸੀ ਤਿਆਰੀਆਂ, ਪਰ ਪਤਾ ਨਹੀਂ ਸੀ ਡੱਬੇ 'ਚ ਬੰਦ ਆਉਣਾ ਪਊ! |
  • 4 months ago
ਨਵੇਂ ਸਾਲ ਮੌਕੇ ਪੰਜਾਬ ਦੇ ਕਈ ਘਰਾਂ ਵਿਚ ਵਿਦੇਸ਼ ਤੋਂ ਮੰਦਭਾਗੀਆਂ ਖ਼ਬਰਾਂ ਆਈਆਂ ਹਨ। ਕੈਨੇਡਾ ਵਿਚ ਨਵੇਂ ਸਾਲ 'ਤੇ ਲਗਾਤਾਰ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਨੇ ਝਿੰਝੋੜ ਕੇ ਰੱਖ ਦਿੱਤਾ ਹੈ ਤੇ ਫਿਰ ਮੰਦਭਾਗੀ ਖਬਰ ਆਈ ਖੰਨਾ ਦੇ ਵਿਸ਼ਵਰਾਜ ਸਿੰਘ ਗਿੱਲ (ਰਾਜਾ ਗਿੱਲ) ਦੀ ਕੈਨੇਡਾ ਦੇ ਸ਼ਹਿਰ ਕੈਲੇਡਨ ’ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਆਪ ਦੇ ਸੀਨੀਅਰ ਆਗੂ ਸਾਬਕਾ ਜੇਈ ਕੁਲਵੰਤ ਸਿੰਘ ਗਿੱਲ ਨੇ ਦਸਿਆ ਕਿ ਉਨ੍ਹਾਂ ਦਾ ਬੇਟਾ ਵਿਸ਼ਵਰਾਜ ਸਿੰਘ ਗਿੱਲ 2018 ’ਚ ਪੜਾਈ ਲਈ ਕੈਨੇਡਾ ਗਿਆ ਸੀ, ਜੋ ਅਤੇ ਹੁਣ ਪੜ੍ਹਾਈ ਖ਼ਤਮ ਹੋਣ ਉਪਰੰਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਿਹਾ ਸੀ। ਪੜ੍ਹਾਈ ਦੇ ਨਾਲ ਉਹ ਗਾਇਕੀ ਦਾ ਸ਼ੌਂਕ ਵੀ ਰੱਖਦਾ ਸੀ। ਉਸ ਦੀ ਮੰਗਣੀ ਵੀ ਕੈਨੇਡਾ ਰਹਿੰਦੀ ਲੜਕੀ ਨਾਲ ਹੋਈ ਹੋਈ ਸੀ, ਜੋ ਕਿ ਵਿਆਹ ਦੇ ਸਬੰਧ ’ਚ ਥੋੜੇ ਦਿਨ ਪਹਿਲਾਂ ਹੀ ਭਾਰਤ ਆਈ ਸੀ।
.
Preparations were going on for the marriage of the son sitting in Canada, but he didn't know that he was going to be locked in a box!
.
.
.
#canadanews #visahvrajsingh #punjabnews
~PR.182~
Recommended