America 'ਚ ਨਹੀਂ ਰੁਕ ਰਹੇ ਭਾਰਤੀਆਂ 'ਤੇ ਹਮਲੇ, ਹੁਣ ਵਿਦਿਆਰਥੀ ਨਾਲ ਮੁੜ ਹੋਇਆ ਵੱਡਾ ਕਾਂਡ |OneIndia Punjabi

  • 7 months ago
ਅਮਰੀਕਾ ਦੇ ਇੰਡੀਆਨਾ ਸੂਬੇ 'ਚ ਇਕ 24 ਸਾਲਾ ਭਾਰਤੀ ਵਿਦਿਆਰਥੀ 'ਤੇ ਤੇਜ਼ਧਾਰ ਹੱਥਿਆਰ ਨਾਲ ਹਮਲਾ ਹੋਇਆ ਹੈ | ਦੱਸ ਦਈਏ ਕਿ ਭਾਰਤੀ ਵਿਦਿਆਰਥੀ 'ਤੇ ਹਮਲਾਵਰ ਨੇ ਚਾਕੂ ਨਾਲ ਹਮਲਾ ਕੀਤਾ ਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਮਲਾਵਰ ਪਛਾਣ 24 ਸਾਲਾਂ ਜੌਰਡਨ ਐਂਡਰੇਡ ਵਜੋਂ ਹੋਈ ਹੈ | ਮੀਡੀਆ ਰਿਪੋਰਟਸ ਮੁਤਾਬਕ ਜੌਰਡਨ ਐਂਡਰੇਡ ਨੇ ਬੀਤੀ ਦਿਨੀ ਇੰਡੀਆਨਾ 'ਚ ਇਕ ਪਬਲਿਕ ਜਿਮ 'ਚ ਵਰੁਣ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਧਿਕਾਰੀ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ। ਘਟਨਾ ਤੋਂ ਬਾਅਦ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ 'ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ।
.
Attacks on Indians are not stopping in America, now a big incident happened again with a student.
.
.
.
#americanews #attacksonindians #america

Recommended