ਵਿਦੇਸ਼ ਜਾਣ ਤੋਂ ਪਹਿਲਾਂ ਨੌਜਵਾਨ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਖੁਸ਼ੀਆਂ ਦੀ ਥਾਂ 'ਚ ਛਾਇਆ ਸੋਗ |Oneindia Punjabi

  • 10 months ago
ਵਿਦੇਸ਼ ਜਾਣ ਤੋਂ ਪਹਿਲਾਂ ਨੌਜਵਾਨ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ | ਮਾਮਲਾ ਖੰਨਾ ਦਾ ਹੈ, ਜਿੱਥੇ ਆਪਣੇ ਦੋਸਤਾਂ ਨਾਲ ਸਾਹਿਲ ਨਾਮਕ ਨੌਜਵਾਨ ਪਾਰਟੀ ਕਰਕੇ ਘਰ ਪਰਤ ਰਿਹਾ ਸੀ ਤੇ ਰਸਤੇ 'ਚ ਉਸ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ | ਹਾਦਸਾ ਖੰਨਾ-ਮਲੇਰਕੋਟਲਾ ਰੋਡ 'ਤੇ ਚੀਮਾ ਚੌਕ ਨੇੜੇ ਵਾਪਰਿਆ। ਦੱਸਦਈਏ ਕਿ ਸਾਹਿਲ ਤੇ ਉਸਦਾ ਦੋਸਤ ਗਗਨਦੀਪ ਬਾਈਕ 'ਤੇ ਸਵਾਰ ਸਨ ਤੇ ਪਿੱਛੋਂ ਤੇਜ਼ ਰਫ਼ਤਾਰ 'ਚ ਆ ਰਹੀ ਮਹਿੰਦਰਾ ਪਿਕਅੱਪ ਗੱਡੀ ਨੇ ਉਕਤ ਨੌਜਵਾਨਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ | ਗਗਨਦੀਪ ਨੇ ਤੁਰੰਤ ਪੁਲਿਸ ਤੇ ਐਂਬੂਲੈਂਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਇਸ ਘਟਨਾ ਦੌਰਾਨ ਗੱਡੀ ਸਵਾਰ ਤੇ ਗਗਨਦੀਪ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਸਾਹਿਲ ਗੰਭੀਰ ਜ਼ਖਮੀ ਹੋ ਗਿਆ |
.
The terrible road accident that happened to the young man before going abroad, grief overshadowed the happiness.
.
.
.
#ludhiananews #punjabnews #roadaccident