Canada 'ਚ ਮਾਂ ਪਿਓ ਦਾ ਸੁਫਨਾ ਪੂਰਾ ਕਰਨ ਗਏ ਪੰਜਾਬੀ ਨੌਜਵਾਨ ਦੀ ਗਈ ਜਾਨ | Canada News |OneIndia Punjabi

  • 10 months ago
ਇੱਕ ਵਾਰ ਫਿਰ ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬੀ ਨੌਜਵਾਨ ਦੀ ਦਰਦਨਾਕ ਸੜਕ ਹਾਦਸੇ ਦੇ 'ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 27 ਸਾਲਾਂ ਦਿਲਪ੍ਰੀਤ ਸਿੰਘ ਗਰੇਵਾਲ ਵਜੋਂ ਹੋਈ ਹੈ | ਦਿਲਪ੍ਰੀਤ ਸਿੰਘ ਗਰੇਵਾਲ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਆਵਾ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਵੈਨਕੂਵਰ ਦੀ ਮੇਨ ਸਟ੍ਰੀਟ ਤੇ ਈਸਟ 12 ਐਵੇਨਿਊ ਦੀ ਇੰਟਰਸੈਕਸ਼ਨ ’ਤੇ ਬੀਤੇ ਦਿਨੀਂ ਸਵੇਰੇ 1:30 ਵਜੇ ਭਿਆਨਕ ਹਾਦਸਾ ਵਾਪਰਿਆ। ਜਿਸ ’ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 17 ਸਾਲ ਦੇ ਡਰਾਈਵਰ ਨੇ ਲਾਲ ਰੰਗ ਦੀ ਕੈਡੀਲੈਕ ਨਾਲ ਉਬਰ ਡਰਾਈਵਰ ਦਿਲਪ੍ਰੀਤ ਸਿੰਘ ਦੇ ਵਾਹਨ ਤੇ ਇਕ ਹੋਰ ਟੈਕਸੀ ’ਚ ਟੱਕਰ ਮਾਰ ਦਿੱਤੀ।
.
A Punjabi youth who went to Canada to fulfill his parents' dream died.
.
.
.
#fazilkanews #punjabnews #canadanews

Recommended