Skip to playerSkip to main contentSkip to footer
  • 7/12/2023
ਜਿੱਥੇ ਪੰਜਾਬ ’ਚ ਮੀਂਹ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਹੁਣ ਇਸ ਮੀਂਹ ਕਾਰਨ ਸਬਜ਼ੀਆਂ ਦੇ ਭਾਅ ਵੀ ਅਸਮਾਨ ਨੂੰ ਛੂਹ ਰਹੇ ਹਨ। ਜੀ ਹਾਂ, ਬਰਸਾਤ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਧ ਗਈਆਂ ਹਨ, ਜਿਸ ਨਾਲ ਲੋਕਾਂ ਨੂੰ ਆਪਣਾ ਪੇਟ ਭਰਨਾ ਵੀ ਮੁਸ਼ਕਲ ਹੋ ਗਿਆ। ਸੂਬੇ 'ਚ ਸਬਜ਼ੀਆਂ ਦੇ ਭਾਅ ਚਾਰ ਦਿਨ ਪਹਿਲਾਂ ਦੇ ਮੁਕਾਬਲੇ ਕਈ ਗੁਣਾਂ ਵਧ ਗਏ ਹਨ। ਕਈ ਥਾਈਂ ਟਮਾਟਰ ਤੇ ਅਰਦਕ ਦਾ ਰੇਟ 400 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ ਪਟਿਆਲਾ, ਫਤਹਿਗੜ੍ਹ ਸਾਹਿਬ, ਮੁਹਾਲੀ ਤੇ ਸੰਗਰੂਰ ਦੀਆਂ ਸਬਜ਼ੀ ਮੰਡੀਆਂ 'ਚ ਟਮਾਟਰ ਦਾ ਭਾਅ 200 ਤੋਂ 250 ਰੁਪਏ ਕਿਲੋ ’ਤੇ ਪਹੁੰਚ ਗਿਆ ਹੈ, ਜੋ ਚਾਰ ਦਿਨ ਪਹਿਲਾਂ ਤੱਕ 120 ਤੋਂ 150 ਰੁਪਏ ਦੇ ਕਰੀਬ ਸੀ।
.
Vegetables at the price of gold, the budget of common people has been ruined by expensive vegetables.
.
.
.
#VegetablePriceHike #punjabnews #Vegetable

Category

🗞
News

Recommended