YouTube ਚੈਨਲ 'ਤੇ ਹੋਏਗਾ ਸ਼੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਣ?SGPC ਕਰ ਰਹੀ Planning|OneIndia Punjabi

  • 11 months ago
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਨੂੰ ਮਰਿਆਦਾ ਨਾਲ ਜੁੜੇ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ’ਤੇ ਪ੍ਰਸਾਰਣ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਪੰਜਾਬ ਵਿਧਾਨ ਸਭਾ ਵੱਲੋਂ ਮੁਫਤ ਗੁਰਬਾਣੀ ਪ੍ਰਸਾਰਣ ਦੇ ਮਤੇ ਨੂੰ ਸ਼੍ਰੋਮਣੀ ਕਮੇਟੀ ਨੇ 26 ਜੂਨ ਦੇ ਜਰਨਲ ਹਾਊਸ ’ਚ ਰੱਦ ਕਰ ਕੇ ਗੁਰਬਾਣੀ ਦੇ ਪ੍ਰਸਾਰਣ ਲਈ ਤਿਆਰੀਆਂ ਨੂੰ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ।ਪ੍ਰਸਾਰਣ ਲਈ ਬਣਾਈ ਸਬ ਕਮੇਟੀ ਦੀ ਇਕੱਤਰਤਾ ਭਲਕੇ 30 ਜੂਨ ਨੂੰ ਹੋਵੇਗੀ, ਇਸ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ ਤਾਂ ਜੋ ਸਮੇਂ ਸਿਰ ਵਿਚਾਰ-ਚਰਚਾ ਕਰਦਿਆਂ ਇਸ ਮਾਮਲੇ ਦਾ ਛੇਤੀ ਸਿੱਟਾ ਕੱਢਿਆ ਜਾ ਸਕੇ। ਹਾਸਲ ਜਾਣਕਾਰੀ ਮੁਤਾਬਕ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਫਿਲਹਾਲ ਆਪਣੇ ਇੱਕ ਯੂ-ਟਿਊਬ ਚੈਨਲ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦੇ ਗੁਰਬਾਣੀ ਦੇ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਸ਼ੁਰੂ ਕਰਨ ਦੀ ਤਜਵੀਜ਼ ਹੈ।
.
Kirtan from Shri Harmandir Sahib will be broadcast on YouTube channel? SGPC is planning.
.
.
.
#gurbanitelecast #sgpc #harjindersinghdhami

Recommended