ਕਿੱਟੀ ਪਾਉਣ ਵਾਲੇ ਹੋ ਜਾਓ ਸਾਵਧਾਨ, ਤੁਹਾਡੇ ਨਾਲ ਵੀ ਤਾਂ ਨਹੀਂ ਹੋ ਰਹੀ ਇਹੋ ਜਿਹੀ ਠੱਗੀ।OneIndia Punjabi

  • last year
ਖੰਨਾ ਦੀ ਗੁਰੂ ਅਮਰਦਾਸ ਮਾਰਕੀਟ ਵਿਖੇ ਇੱਕ ਸੁਨਿਆਰ ਦੀ ਦੁਕਾਨ ਬਾਹਰ ਕੁੱਝ ਲੋਕਾਂ ਨੇ ਜ਼ਬਰਦਤ ਹੰਗਾਮਾ ਖੜ੍ਹਾ ਕਰ ਦਿੱਤਾ,ਹੰਗਾਮਾ ਕਰਨ ਵਾਲੇ ਲੋਕਾਂ ਨੇ ਸੁਨਿਆਰ ਉਪਰ ਕਿੱਟੀ ਰਾਹੀਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਗਏ। ਪੀੜਤ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਕਰੀਬ 2 ਸਾਲ ਤੱਕ ਕਿਸ਼ਤਾਂ ਭਰੀਆਂ। ਜਦੋਂ ਪੈਸੇ ਵਾਪਸ ਦੇਣ ਦਾ ਸਮਾਂ ਆਇਆ ਤਾਂ ਸੁਨਿਆਰ ਨੇ ਜਵਾਬ ਦੇ ਦਿੱਤਾ। ਉਹ ਦੋ ਸਾਲਾਂ ਤੋਂ ਗੇੜੇ ਮਾਰ ਰਹੇ ਹਨ ਉਹਨਾਂ ਦੇ ਲੱਖਾਂ ਰੁਪਏ ਵਾਪਸ ਨਹੀਂ ਕੀਤੇ ਜਾ ਰਹੇ। ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਹੈ। ਜੇਕਰ ਸੁਨਿਆਰ ਨੇ ਪੈਸੇ ਵਾਪਸ ਨਾ ਕੀਤੇ ਤਾਂ ਉਹ ਦੁਕਾਨ ਬਾਹਰ ਆਤਮਦਾਹ ਕਰਨਗੇ। ਦੂਜੇ ਪਾਸੇ ਸਬੰਧਤ ਸੁਨਿਆਰ ਨੇ ਕਿਹਾ ਕਿ ਸਰਕਾਰ ਨੇ ਜਿਵੇਂ ਹੀ ਕਿੱਟੀ ਸਕੀਮ ਬੰਦ ਕੀਤੀ ਤਾਂ ਉਹਨਾਂ ਨੇ ਦੁਬਾਰਾ ਇਹ ਸ਼ੁਰੂ ਨਹੀਂ ਕੀਤੇ। ਪੁਰਾਣੇ ਕਾਰਡ ਦਿਖਾ ਕੇ ਲੋਕ ਜਾਣ ਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ।

Recommended