DGP Gaurav Yadav ਖ਼ੁਦ ਮੈਦਾਨ 'ਚ, ਪੂਰੇ ਪੰਜਾਬ 'ਚ ਸਰਚ ਮੁਹਿੰਮ ਸ਼ੁਰੂ | OneIndia Punjabi

  • 2 years ago
ਮੰਗਲਵਾਰ ਨੂੰ ਨਵੇਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਅਹੁਦਾ ਸੰਭਾਲਦੇ ਹੀ ਡੀਜੀਪੀ ਗੌਰਵ ਯਾਦਵ ਲੁਧਿਆਣਾ ਪਹੁੰਚ ਗਏ। ਸੂਬੇ ਭਰ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਚੱਲ ਰਹੀ ਮੁਹਿੰਮ ਦੇ ਤਹਿਤ ਡੀਜੀਪੀ, ਪੁਲਿਸ ਕਮਿਸ਼ਨਰ ਅਤੇ ਪੁਲਿਸ ਤੇ ਹੋਰ ਉੱਚ ਅਧਿਕਾਰੀ 250 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਨਾਲ ਸਲੇਮ ਟਾਬਰੀ ਇਲਾਕੇ ਵਿੱਚ ਪਹੁੰਚੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਰਚ ਸ਼ੁਰੂ ਕੀਤੀ ।ਸਲੇਮ ਟਾਬਰੀ ਤੋਂ ਬਾਅਦ ਪੁਲਿਸ ਘੋੜਾ ਕਲੋਨੀ ਇਲਾਕੇ ਵਿੱਚ ਪਹੁੰਚੀ । ਛਾਪਾਮਾਰੀ ਦੇ ਦੌਰਾਨ ਪੁਲਿਸ ਪਾਰਟੀ ਨੂੰ ਦੋ ਮੁਲਜ਼ਮਾਂ ਦੇ ਕਬਜ਼ੇ ਚੋਂ 12 ਗਰਾਮ ਹੈਰੋਇਨ ਮਿਲੀ। ਸਰਚ ਅਭਿਆਨ ਦੇ ਦੌਰਾਨ ਪੁਲਿਸ ਨੇ ਦੋਵਾਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਸੀ।

Recommended