Brampton 'ਚ ਹਿੰਦੂ ਸਮਾਜ ਲਈ ਬਣਾਈ Shri Bhagavad Gita Park, ਦੇਖ ਕੇ ਹੋ ਜਾਵੇਗੀ ਰੂਹ ਖੁਸ਼ | OneIndia Punjabi

  • 2 years ago
ਕੈਨੇਡਾ ਸਰਕਾਰ ਵਲੋਂ ਹਿੰਦੂ ਸਮਾਜ ਨੂੰ ਮਿਲਿਆ ਇੱਕ ਤੋਹਫ਼ਾ | ਬੁੱਧਵਾਰ ਨੂੰ ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਪਾਰਕ ਦਾ ਨਾਮ ਬਦਲ ਕੇ ਸ਼੍ਰੀ ਭਗਵਦ ਗੀਤਾ ਪਾਰਕ ਰੱਖਿਆ ਗਿਆ ਹੈ। ਦਸਦਇਏ ਕਿ 3.75 ਏਕੜ ਵਿੱਚ ਫੈਲੇ ਇਸ ਪਾਰਕ ਵਿੱਚ ਇੱਕ ਰੱਥ 'ਤੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਅਤੇ ਕੁਝ ਹੋਰ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਵੀ ਲਗਾਈਆਂ ਜਾਣਗੀਆਂ।ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਪਾਰਕ ਭਗਵਦ ਗੀਤਾ ਦੇ ਆਪਸੀ ਭਾਈਚਾਰੇ, ਪਿਆਰ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਫੈਲਾਉਣ ਵਿੱਚ ਮਦਦ ਕਰੇਗਾ। ਇਸਦੇ ਨਾਲ ਹੀ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਟਵੀਟ ਕਰ ਕਿਹਾ, "ਅੱਜ, ਬਰੈਂਪਟਨ ਦੇ ਟਰਾਇਰਜ਼ ਪਾਰਕ ਦਾ ਨਾਮ ਬਦਲ ਕੇ ਸ਼੍ਰੀ ਭਗਵਦ ਗੀਤਾ ਪਾਰਕ ਰੱਖ ਦਿੱਤਾ ਗਿਆ ।