ਮਰੀਜ਼ਾਂ ਨੂੰ Expiry Medicine ਦੇ ਕੇ ਇਲਾਜ਼ ਕਰਨ ਵਾਲੇ Doctor ਦਾ ਪਰਦਾਫਾਸ਼ ! ਜਾਂਚ 'ਚ ਫਸਿਆ | OneIndia Punjabi

  • 2 years ago
ਮਾਨਸਾ ਦੇ ਇੱਕ ਡਾਕਟਰ ਦੇ ਕਲੀਨਿਕ ਦੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਕੁੱਝ ਲੋਕ ਦਵਾਈਆਂ ਦੇ ਪਿੱਛੋਂ ਐਕਸਪਾਇਰੀ date ਮਿਟਾਉਂਦੇ ਨਜ਼ਰ ਆ ਰਹੇ ਸੀ | ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਾਨਸਾ ਦਾ ਸਿਹਤ ਵਿਭਾਗ ਹਰਕਤ ਵਿੱਚ ਦਿਖਾਈ ਦਿੱਤਾ ਹੈ | ਸਿਹਤ ਵਿਭਾਗ ਦੀ ਟੀਮ ਨੇ ਡਾਕਟਰ ਰਾਮਪਾਲ ਦੇ ਕਲੀਨਿਕ ਪਹੁੰਚ ਕੇ ਜਾਂਚ ਕੀਤੀ ਤੇ ਮੌਕੇ ਤੇ ਐਕਸਪਾਇਰੀ ਦਵਾਈਆਂ ਬਰਾਮਦ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਮਾਨਸਾ ਐਸ ਐਮ ਓ ਡਾਕਟਰ ਰੂਬੀ ਨੇ ਦੱਸਿਆ ਕਿ ਪੂਰੇ ਮਾਮਲੇ ਦੇ ਜਾਂਚ ਕਰਕੇ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ |