online ਠੱਗੀ ਦਾ ਨਵਾਂ ਤਰੀਕਾ,100 ਰੁਪਏ ਦਾ ਬਿੱਲ ਦਾ ਬਕਾਇਆ ਭੇਜਿਆ ਤਾਂ ਅਕਾਊਂਟ 'ਚੋਂ ਨਿਕਲਵਾ ਲਏ 10,000 ਰੁਪਏ
  • 2 years ago
ਸਰਕਾਰ ਦੁਆਰਾ ਕੀਤੇ ਬਿਜਲੀ ਦੇ ਬਿੱਲ ਮੁਆਫ ਹੁਣ ਜਨਤਾ ਦਾ ਕਰਵਾ ਰਹੇ ਨੇ ਨੁਕਸਾਨ |ਜੀ ਹਾਂ ਮੁਆਫ ਕੀਤੇ ਬਿਜਲੀ ਦੇ ਬਿੱਲ ਦੇ ਨਾਮ ਤੇ ਮਾਰੀ ਗਈ ਠੱਗੀ| ਇੱਕ ਵਿਅਕਤੀ ਨੂੰ ਸੋਸ਼ਲ ਮੀਡਿਆ ਤੇ ਇੱਕ ਮੈਸੇਜ ਆਉਂਦਾ ਹੈ ਕਿ ਤੁਹਾਡੇ 2021 ਬਿੱਲ ਦਾ ਬਕਾਇਆ ਪਇਆ ਹੋਇਆ ਹੈ ਤੇ ਤੁਸੀ ਇਸ ਨੰਬਰ ਤੇ 100 ਰੁਪਏ ਜਮਾ ਕਰਵਾਓ ਨਹੀਂ ਤਾਂ ਤੁਹਾਡਾ ਬਿਜਲੀ ਦਾ connection ਕੱਟ ਦਿੱਤਾ ਜਾਵੇਗਾ | ਜਦੋਂ ਉਕਤ ਵਿਅਕਤੀ ਉਸ ਨੰਬਰ ਤੇ ਪੈਸੇ ਭੇਜ ਦਿੰਦਾ ਹੈ ਤਾਂ ਉਸ ਪਿੱਛੋਂ ਉਸਦੇ ਅਕਾਊਂਟ 'ਚੋ ਕਰੀਬ 10,000 ਨਿਕਲਵਾ ਲਿਆ ਜਾਂਦਾ ਹੈ | ਦਰਅਸਲ ਇਹ ਮਾਮਲਾ ਜਲੰਧਰ ਦਾ ਹੈ | ਜਿੱਥੇ ਪੀੜਤ ਕੋਲੋਂ ਬਿਜਲੀ ਦਾ connection ਕੱਟਣ ਦੇ ਡਰ ਤੇ 10,000 ਰੁਪਏ ਦੀ online ਠੱਗੀ ਮਾਰੀ ਗਈ ਹੈ | ਪੀੜਤ ਨੇ ਪੁਲਿਸ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦੇ ਦਿੱਤੀ ਹੈ ਤੇ ਉਹ ਹੁਣ ਕਾਰਵਾਈ ਕਰ ਰਹੇ ਹਨ |
Recommended