Malerkotla 'ਚ ਇੱਕ ਗ੍ਰੰਥੀ ਸਿੰਘ ਨਾਲ ਕੁੱਟਮਾਰ Video Viral | Oneindia Punjabi

  • 2 years ago
ਇੰਟਰਨੈਟ 'ਤੇ ਗ੍ਰੰਥੀ ਸਿੰਘ ਦਾ ਮੂੰਹ ਕਾਲਾ ਕਰ ਉਸ ਨੂੰ ਪਿਸ਼ਾਬ ਪਿਲਾਉਣ ਦੀ ਵੀਡੀਓ ਵਾਇਰਲ ਹੋਈ ਰਹੀ ਹੈ| ਵੀਡੀਓ ਵਿਚ ਕੁਝ ਲੋਕ ਗ੍ਰੰਥੀ ਹਰਦੇਵ ਸਿੰਘ ਦਾ ਮੂੰਹ ਕਾਲਾ ਕਰਕੇ ਉਸ ਨਾਲ ਕੁੱਟ-ਮਾਰ ਕਰਦੇ ਦਿਖਾਈ ਦੇ ਰਹੇ ਨੇ। ਤੇ ਜਦੋਂ ਗ੍ਰੰਥੀ ਹਰਦੇਵ ਸਿੰਘ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ ਅਤੇ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਪਿਸ਼ਾਬ ਉਸ ਦੇ ਮੂੰਹ 'ਤੇ ਸੁੱਟਿਆ ਗਿਆ।ਦਰਅਸਲ ਮਾਮਲਾ ਮਲੇਰਕੋਟਲਾ ਦੇ ਨੇੜਲੇ ਪਿੰਡ ਅਬਦੁੱਲਾਪੁਰ ਚੂਹਾਣੇ ਦਾ ਏ ।ਜਿੱਥੇ ਪਿੰਡ ਦੇ ਦੋ ਵਿਅਕਤੀਆਂ ਜਸਪ੍ਰੀਤ ਸਿੰਘ ਤੇ ਕਾਕਾ 'ਵੱਲੋਂ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਗ੍ਰੰਥੀ ਹਰਦੇਵ ਸਿੰਘ ਦੇ ਉਸ ਦੀ ਮਾਤਾ ਗੁਰਜੀਤ ਕੌਰ ਨਾਲ ਨਜਾਇਜ਼ ਸਬੰਧ ਨੇ, ਜਿਸ ਕਾਰਨ ਜਸਪ੍ਰੀਤ ਸਿੰਘ ਅਤੇ ਕਾਕਾ ਨੇ 2 ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਗ੍ਰੰਥੀ ਨੂੰ ਅਗਵਾ ਕਰ ਲਿਆ ਅਤੇ ਉਸ ਦੀ ਮਾਰਕੁਟਾਈ ਕੀਤੀ। ਜਦਕਿ ਗ੍ਰੰਥੀ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਗੁਰਜੀਤ ਕੌਰ ਨਾਲ ਕੋਈ ਸਬੰਧ ਨਹੀਂ ਏ। #Malerkotla #Granthisingh #Gurjitkaur