ਸਾਬਕਾ ਮੁੱਖ ਮੰਤਰੀ 'ਚੰਨੀ' ਦੇ ਭਾਬੀ ਤੇ ਖ਼ਰੜ ਦੇ SMO ਡਾ. ਮਨਿੰਦਰ ਕੋਰ ਨੇ ਕਿਉਂ ਦਿੱਤਾ ਅਸਤੀਫ਼ਾ। OneIndia Punjabi

  • 2 years ago
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਤੇ ਭਾਬੀ ਖ਼ਰੜ ਦੇ SMO ਡਾ.ਮਨਿੰਦਰ ਕੋਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਾਮਲਾ ਉਹਨਾਂ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵਲੋਂ ਪਾਈ ਝਾੜ ਦਾ ਹੈ, ਕੁੱਝ ਦਿਨ ਪਹਿਲਾਂ ਜਦੋਂ ਸਿਹਤ ਮੰਤਰੀ ਖ਼ਰੜ ਦੇ ਸਰਕਾਰੀ ਹਸਪਤਾਲ 'ਚ ਚੈਕਿੰਗ ਲਈ ਗਏ ਸੀ ਤਾਂ ਉਹਨਾਂ ਨੇ ਹਸਪਤਾਲ ਦੇ ਪ੍ਰਬੰਧਾ ਵਿੱਚ ਕਾਫ਼ੀ ਊਣਤਾਇਆਂ ਪਾਈਆਂ ਸਨ, ਜਿਸ ਦੇ ਚਲਦਿਆਂ ਉਹਨਾਂ ਨੇ ਡਾ.ਮਨਿੰਦਰ ਕੋਰ ਦੀ ਬਦਲੀ ਖ਼ਰੜ ਤੋਂ ਧਨੋਲਾ ਕਰ ਦਿੱਤੀ ਸੀ। ਚਰਚਾਵਾਂ ਇਹ ਵੀ ਨੇ ਕੇ ਪੰਜਾਬ ਦੇ ਸਰਕਾਰੀ ਅਫਸਰਾਂ ਨੂੰ ਪੰਜਾਬ ਸਰਕਾਰ ਦੀ ਸਖ਼ਤੀ ਮੰਜੂਰ ਨਹੀਂ।