ਖਾਲਸਾ ਸਾਜਨਾ ਦਿਵਸ; ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਦੱਸੀ ਖਾਲਸੇ ਦੀ ਪਰਿਭਾਸ਼ਾ।

  • 2 years ago
ਖਾਲਸਾ  ਸਾਜਨਾ ਦਿਵਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਏ ਗਏ ਖਾਲਸਾ ਪੰਥ ਦੀ ਪਰਿਭਾਸ਼ਾ, ਖਾਲਸੇ ਦੀ ਰੂਪ ਰੇਖਾ ਤੇ ਖਾਲਸੇ ਦੇ ਮਹੱਤਵ ਸਬੰਧੀ ਏਬੀਪੀ ਸਾਂਝਾ ਨਾਲ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਦੀ ਖਾਸ ਮੁਲਾਕਾਤ ਮੌਕੇ ਦੱਸਿਆ। ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਸਮਾਗਮ ਕਰਵਾਏ ਜਾ ਰਹੇ ਹਨ। ਸੰਗਤ ਦੂਰ-ਦੁਰਾਡਿਓਂ ਇਥੇ ਨਤਮਸਤਕ ਹੋਣ ਆ ਰਹੀਆਂ ਹਨ।