ਹੁਣ ਗੁਜਰਾਤ 'ਚ ਵੀ ਹੋਵੇਗੀ BSF ਦੀ ਰੀਟ੍ਰੀਟ ਸੈਰੇਮਨੀ; ਅਮਿਤ ਸ਼ਾਹ ਵੱਲੋਂ ਵਿਊ ਪੁਆਇੰਟ ਦਾ ਉਦਘਾਟਨ

  • 2 years ago
ਅਟਾਰੀ ਵਾਹਗਾ ਸਰਹੱਦ ਵਾਂਗ ਹੁਣ ਗੁਜਰਾਤ 'ਚ ਵੀ ਬੀਐੱਸਐੱਪ ਦੀ ਬੀਟਿੰਗ ਦੀ ਰੀਟ੍ਰੀਟ ਸੈਰੇਮਨੀ ਹੋਇਆ ਕਰੇਗੀ। ਗੁਜਰਾਤ ਦੇ ਵਨਾਸ ਖਾਂਠਾ ਜ਼ਿਲ੍ਹੇ ਦੇ ਨਡਾ ਬੇਟ 'ਚ ਕੌਮਾਂਤਰੀ ਸਰਹੱਦ ਨੂੰ ਸੈਲਾਨੀਆਂ ਦੇ ਦਰਸ਼ਨਾਂ ਦੇ ਲਈ ਖੋਲ੍ਹਿਆ ਗਿਆ ਹੈ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਊ ਪੁਆਇੰਟ 'ਤੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਏ। ਨੱਡਾ ਬੇਟ ਨੂੰ ਹੁਣ ਇਕ ਵੱਡੇ ਟੂਰਿਸਟ ਸਪਾਟ ਦੇ ਰੂਪ 'ਚ ਵਿਕਸਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੁਜਰਾਤ ਸਰਕਾਰ ਦੇ ਟੂਰਿਜ਼ਮ ਵਿਭਾਗ ਨੂੰ ਇਥੇ ਦੇ ਟੂਰਿਸਟ ਡਵੈਲਪਮੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।