jago ayee aa

  • 7 years ago
ਵੀਡੀਓ ਦੇਖਣ ਦੇ ਨਾਲ ਨਾਲ ਪੋਸਟ ਜਰੂਰ ਪੜ੍ਹ ਲਿਓ।
ਕੌਮ ਦੇ ਮਹਾਨ ਨਿਡਰ , ਹਕੂਮਤ ਨੂੰ ਲਲਕਾਰ ਕੇ ਗਾਉਣ ਵਾਲੇ
।।ਸ਼ਹੀਦ ਭਾੲੀ ਨਿਰਮਲ ਸਿੰਘ ਕਵੀਸ਼ਰ ਚੋਹਲਾ ਸਾਹਿਬ।।
ਪੰਜਾਬ ਅੰਦਰ ਹਿਦੁੰਸਤਾਨੀ ਜੁਲਮ ਵਿਰੁਧ ਲੜੇ ਜਾ ਰਹੇ ਸਿੱਖ ਸੰਘਰਸ ਵਿਚ ਸਿਖ ਗੱਭਰੂਆਂ ਵਲੋ ਪੁਰਜਾ ਪੁਰਜਾ ਕੱਟ ਕੇ ਪਾਈਆ ਜਾ ਰਹੀਆ ਸ਼ਹੀਦੀਆ ਨਿਰਮਲ ਸਿੰਘ ਨੂ ਵਿਸ਼ੇਸ਼ ਤੋਰ ਤੇ ਖਿੱਚ ਪਾਉਦੀਆ ।ਅਤੇ ਉਹ ਉਹਨਾ ਸੂਰਮਿਆ ਦੀਆ ਵਾਰਾ ਖੁਦ ਲਿਖ ਕਿ ਸਟੇਜਾ ਤੋ ਬੋਲਦਾ ਸੀ।ਸੰਗਤ ਵਲੋ ਜੋ ਤਿਲ ਫੁਲ ਭੇਟਾਂ ਮਿਲਦੀ ਉਸ ਨਾਲ ਆਪਣੀ ਪਤਨੀ ਅਤੇ ਚਾਰ ਬੱਚਿਆ ਦੀ ਪਾਲਣ ਪੋਸਣ ਕਰ ਰਿਹਾ ਸੀ।
3 ਸਤੰਬਰ 1990 ਨੂ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁਖੀ ਭਾਈ ਸੁਖਵਿੰਦਰ ਸਿੰਘ ਸੰਘਾ ਨੂ ਘੇਰ ਕਿ ਸ਼ਹੀਦ ਕਰਨ ਲਈ ਜਿੰਮੇਵਾਰ ਐਸ ਪੀ ਆਪਰੇਸ਼ਨ ਤਰਨ ਤਾਰਨ ਹਰਜੀਤ ਸਿੰਘ ਨੂ ਸਿੰਘਾਂ ਵੱਲੋ ਚੈਲਿੰਜ ਕਰ ਕਿ ਭਾਈ ਸੰਘੇ ਤੋ 20 ਦਿਨਾ ਬਾਅਦ ਭਾਰੀ ਸੁਰੱਖਿਆ ਘੇਰੇ ਵਿਚ ਉਸ ਦੀ ਸਕਿਓਰਟੀ ਵਿਚਲੀ ਅਗਲੀ ਗੱਡੀ ਲੰਘ ਜਾਣ ਪਿਛੋ ਉਸ ਦੀ ਲੰਘ ਰਹੀ ਕਾਰ ਨੂ ਉਡਾ ਕੇ ਬਦਲਾ ਲੈਣ ਦੀ ਘਟਨਾ ਤੋ ਪ੍ਰਭਾਵਿਤ ਹੋ ਕੇ ਲਿਖੀ ਉਸ ਦੀ ਵਾਰ ।
ਚੋਵੀ ਨੰਬਵਰ ਨੂ ਪੂਰੇ ਨੋਂ ਸੁਵੇਰ ਦੇ ਵੱਜੇ
ਸੰਘੇ ਦੇ ਬਦਲੇ ਲਈ ਮੇਜਰ ਸਿੰਘ ਹੁਰੀ ਆ ਗੱਜੇ ।।
ਇਹ ਕੈਸਿਟ ਬਹੁਤ ਮਕਬੂਲ ਹੋਈ ਤੇ ਨਾਲ ਹੀ ਭਾਈ ਨਿਰਮਲ ਸਿੰਘ ਹਿੰਦੂ ਤੰਤਰ ਦੀਆ ਅੱਖਾ ਵਿਚ ਰੜਕਣ ਲੱਗੇ।
ਅਗਸਤ 1991 ਵਿਚ ਰੱਖੜ ਪੁੰਨਿਆ ਦੇ ਮੇਲੇ ਵਿਚ ਪ੍ਰੋਗਰਾਮ ਕਰ ਕਿ ਆ ਰਹੇ ਭਾਈ ਨਿਰਮਲ ਸਿੰਘ ਨੂ ਬੱਸ ਵਿਚੋ ਹਿਦੁੰਸਤਾਨੀ ਫੋਰਸਾ ਨੇ ਰਾਹ ਵਿਚੋ ਈ ਗਿਰਫਤਾਰ ਕਰ ਲਿਆ ਫਿਰ ਕਦੇ ਵੀ ਭਾਈ ਸਾਹਿਬ ਮੁੜ ਕਿ ਵਾਪਿਸ ਨਾ ਪਰਤਿਆ ।ਚਾਰ ਨਿਕੇ ਨਿਕੇ ਬੱਚੇ ਅਤੇ ਉਸ ਦੀ ਪਤਨੀ ਸਵੇਰ ਤੋ ਲੈ ਕੇ ਰਾਤ ਤਕ ਉਸ ਦੇ ਪਰਤ ਆਉਣ ਦੀ ਉਡੀਕ ਕਰ ਦੇ ਰਹੇ ਪਰ ਉਹ ਨਾ ਆਇਆ।ਹਾ ਉਸ ਬਾਰੇ ਖਬਰਾ ਈ ਆਉਦੀਆ ਰਹੀਆ ਕੋਈ ਕਹੇ ਉਸਨੂ ਫਰੀਦਕੋਟ ਖੜ ਕਿ ਸ਼ਹੀਦ ਕਰਤਾ ਕੋਈ ਕਹੇ ਉਹਨੂ ਹਰੀ ਕੇ ਪੱਤਣ ਸ਼ਹੀਦ ਕਰ ਕੇ ਸੁਟਤਾ।ਕੁਝ ਪੁਲਿਸ ਮੁਲਾਜ਼ਮਾ ਰਾਹੀ ਗੱਲ ਦੱਸੀ ਜਾਦੀ ਹੈ ਕਿ ਪੁਲਿਸ ਨੇ ਤਰਨ ਤਾਰਨ ਸੀ ਆਈ ਏ ਸਟਾਫ ਲਿਜਾ ਕੇ ਭਾਈ ਨਿਰਮਲ ਸਿੰਘ ਤੇ ਅੰਨਾ ਤਸ਼ੱਦਦ ਕੀਤਾ ਉਸ ਨੂ ਚਿੜਾਉਣ ਲਈ ਤਸ਼ੱਦਦ ਦੇ ਨਾਲ ਨਾਲ ਹੀ ਉਸ ਦੀਆ ਕੈਸਿਟਾਂ ਲਾ ਕੇ ਉਸ ਨੂ ਸੁਣਾਉਦੇ ਰਹੇ ।ਪਰ ਗੁਰੂ ਕਾ ਲਾਲ ਉਹਨਾ ਬੁੱਚੜਾਂ ਦੀਆ ਕਾਲੀਆ ਕਰਤੂਤਾਂ ਕਾਰਨ ਉਹਨਾ ਨੂ ਲਾਹਨਤਾ ਪਾਉਦਾ ਰਿਹਾ ।
ਅਖੀਰ ਹਿਦੁੰਸਤਾਨੀ ਪੁਲੀਸ ਅਫਸਰਾ ਨੇ ਭਾਈ ਨਿਰਮਲ ਸਿੰਘ ਦੀ ਜੁਬਾਨ ਤੱਕ ਕੱਟ ਦਿੱਤੀ ;ਪਰ ਉਹ ਗੁਰੂ ਕਾ ਲਾਲਾ ਅੱਖਾ ਬੰਦ ਕਰਕਿ ਸਿਮਰਨ ਕਰਦਾ ਰਿਹਾ ।ਅਖੀਰ ਫੋਰਸਾ ਨੇ ਭਾਈ ਨਿਰਮਲ ਸਿੰਘ ਨੂ ਸ਼ਹੀਦ ਕਰ ਦਿਤਾ ।।
ਪਰ ਉਸਦੀ ਅਵਾਜ ਨੂ ਫੋਰਸਾ ਨਾ ਬੰਦ ਕਰ ਪਾਈਆ ਜੋ ਅੱਜ ਵੀ ਕੈਸਿਟਾਂ ਰਾਹੀ ਗੂੰਜਦੀ ਹੈ।।
!!ਪ੍ਰਨਾਮ ਸ਼ਹੀਦਾਂ ਨੂੰ!!

Recommended