ਲੋੜਵੰਦ ਲੜਕੀ ਦੇ ਵਿਆਹ ਲਈ ਸੁਸਾਈਟੀ ਨੇ ਦਿੱਤਾ ਰਾਸ਼ਨ ਤੇ ਸੂਟ

  • 5 years ago
ਖੰਡਵਾਲਾ ਸਥਿਤ ਡਾਕਟਰ ਸਮਾਜ ਸੇਵੀਕਾ ਗੁਰਪ੍ਰੀਤ ਕੌਰ ਵਲੋਂ ਮਾਤਾ ਗੁਜਰੀ ਵੈਲਫੇਅਰ ਸੁਸਾਈਟੀ ਦੇ ਸਰਪ੍ਰਸਤ ਹਰਿੰਦਰਪਾਲ ਸਿੰਘ ਨਾਰੰਗ ਤੇ ਸੋਜਨਯਾ ਇੰਟਰਨੈਸ਼ਨਲ ਐਜੁਕੇਸ਼ਨ ਫਾਊਂਡੇਸ਼ਨ ਡਾਇਰੈਕਟਰ ਸ਼ੇਫਾਲੀ ਰਚਨਾ ਪੁਰੀ ਦੇ ਸਹਿਯੋਗ ਨਾਲ ਵਡਾਲੀ ਦੀ ਵਸਨੀਕ ਲੋੜਵੰਦ ਧੀ ਦੇ ਵਿਆਹ ਲਈ ਰਾਸ਼ਨ ਦੀ ਸਮੱਗਰੀ, ਸੂਟ ਤੇ ਹੋਰ ਲੋੜੀਂਦਾ ਸਮਾਨ ਦਿੱਤਾ ਗਿਆ। ਇਸ ਮੋਕੇ ਸਰਪ੍ਰਸਤ ਹਰਿੰਦਰਪਾਲ ਸਿੰਘ ਨਾਰੰਗ ਤੇ ਡਾਇਰੈਕਟਰ ਸ਼ੇਫਾਲੀ ਰਚਨਾ ਪੁਰੀ ਨੇ ਕਿਹਾ ਕਿ ਆਰਥਿਕ ਪੱਖੋਂ ਲੋੜਵੰਦ ਪਰਿਵਾਰਾਂ ਨੂੰ ਆਪਣੀਆ ਲੜਕੀਆਂ ਦੇ ਵਿਆਹ ਵਿਚ ਕਈ ਕਿਸਮ ਦੀਆ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਸਾਨੂੰ ਉਨ੍ਹਾਂ ਲੋੜਵੰਦ ਧੀ ਦੇ ਵਿਆਹ ਲਈ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ, ਕਿਉਂਕਿ ਲੜਕੀ ਦਾ ਕੰਨਿਆਦਾਨ ਕਰਨਾ ਹੀ ਸਭ ਤੋਂ ਧਰਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਪਾਉਣ ਦੇ ਨਾਲ ਨਾਲ ਅਜਿਹੇ ਗਰੀਬ ਤੇ ਲੌੜਵੰਦ ਧੀਆ ਦੇ ਵਿਆਹ ਵਿਚ ਵੀ ਹਿੱਸਾ ਪਾ ਕੇ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਲੋੜਵੰਦ ਧੀ ਦੇ ਵਿਆਹ ਲਈ ਉਨ੍ਹਾਂ ਨੂੰ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵਲੋਂ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੋਕਾ ਮਿਿਲਆ ਹੈ, ਜਿਸਨੂੰ ਨਿਭਾ ਕੇ ਉਨ੍ਹਾਂ ਨੂੰ ਬਹੁਤ ਵੱਡੀ ਖੁਸ਼ੀ ਹਾਸਲ ਹੋਈ ਹੈ, ਤੇ ਉਹ ਅਗਾਂਹ ਵੀ ਆਪਣੇ ਇਸ ਸਮਾਜ ਭਲਾਈ ਦੇ ਕਾਰਜਾਂ ਨੂੰ ਜਾਰੀ ਰੱਖਣਗੇ ਤੇ ਲੋਕਾਂ ਦੀ ਹਰ ਪੱਖੋਂ ਸਹਾਇਤਾ ਕਰਨਗੇ।

Recommended