ਬਾਦਲ ਦੀ ਸਹਿਮਤੀ ਨਾਲ ਹੋਇਆ ਸੀ ਆਪਰੇਸ਼ਨ ਬਲਿਯੂ ਸਟਾਰ: ਕੈਪਟਨ

  • 10 years ago
ਚੰਡੀਗੜ੍ਹ— ਆਪਰੇਸ਼ਨ ਬਲਿਯੂ ਸਟਾਰ ਨੂੰ ਲੈ ਕੇ ਪੰਜਾਬ 'ਚ ਕਾਂਗਰਸ ਅਤੇ ਅਕਾਲੀ ਦਲ ਦੇ ਦਰਮਿਆਨ ਸ਼ੁਰੂ ਹੋਈ ਸਿਆਸੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਪੇਟ ਲਿਆ। ਚੰਡੀਗੜ੍ਹ 'ਚ ਪੱਤਰਕਾਰ ਸੰਮੇਲਨ ਦੌਰਾਨ ਕੈਪਟਨ ਨੇ ਕਿਹਾ ਕਿ ਆਪਰੇਸ਼ਨ ਬਲਿਯੂ ਸਟਾਰ ਦੀ ਸਾਡੀ ਜਾਣਕਾਰੀ ਮੁੱਖ ਮੰਤਰੀ ਬਾਦਲ ਨੂੰ ਵੀ ਸੀ ਅਤੇ ਇਸ ਮਾਮਲੇ 'ਚ ਬਾਦਲ ਨੇ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਆਪਣੀ ਸਹਿਮਤੀ ਵੀ ਦਿੱਤੀ ਸੀ। ਕੈਪਟਨ ਨੇ ਬਾਦਲ ਦੇ ਉਨ੍ਹਾਂ ਦਾਅਵਿਆਂ ਨੂੰ ਵੀ ਗਲਤ ਦੱਸਿਆ ਕਿ ਜਿਨ੍ਹਾਂ 'ਚ ਮੁੱੱਖ ਮੰਤਰੀ ਨੇ ਆਪਰੇਸ਼ਨ ਬਲਿਯੂ ਸਟਾਰ ਤੋਂ ਪਹਿਲਾਂ ਖੁਦ ਦੀ ਗ੍ਰਿਫਤਾਰੀ ਦੀ ਗੱਲ ਕਹੀ ਸੀ। ਕੈਪਟਨ ਨੇ ਕਿਹਾ ਕਿ ਦਿੱਲੀ 'ਚ ਹੋਏ ਸਿਖ ਵਿਰੋਧੀ ਦੰਗਿਆਂ 'ਚ ਹੁਣ ਤੱਕ 432 ਲੋਕਾਂ ਨੂੰ ਅਦਾਲਤ ਨੇ ਸਜਾ ਵੀ ਸੁਣਾਈ ਹੈ, ਪਰ ਅਕਾਲੀ ਦਲ ਚੋਣ ਦੇ ਨੇੜੇ ਇਕ ਵਾਰ ਫਿਰ ਇਸ ਮੁੱਦੇ ਨੂੰ ਹਵਾ ਦੇ ਕੇ ਸਿਆਸੀ ਰੋਟੀਆਂ ਸੇਕਣਾ ਚਾਹੁੰਦਾ ਹੈ।

Recommended