ਕੀ ਨਵਜੋਤ ਕੌਰ ਸਿੱਧੂ ਵੀ ਬਣ ਰਹੀ ਹੈ ਖਾਸ ਤੋਂ 'ਆਮ'?

  • 10 years ago
ਅੰਮ੍ਰਿਤਸਰ (ਬਿਊਰੋ)-ਭਾਰਤੀ ਜਨਤਾ ਪਾਰਟੀ ਨਾਲ ਨਾਰਾਜ਼ ਚੱਲ ਰਹੀ ਅੰਮ੍ਰਿਤਸਰ ਦੀ ਭਾਜਪਾ ਵਿਧਾਇਕ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਵਲੋਂ ਪਾਰਟੀ ਨਾਲੋਂ ਨਾਤਾ ਤੋੜੇ ਜਾਣ ਸੰਬੰਧੀ ਉੱਡ ਰਹੀਆਂ ਖਬਰਾਂ ਨੂੰ ਵੀਰਵਾਰ ਨੂੰ ਹੋਰ ਵੀ ਬਲ ਮਿਲਿਆ। ਅੰਮ੍ਰਿਤਸਰ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਨਵਜੋਤ ਕੌਰ ਸਿੱਧੂ ਤੋਂ ਪੁੱਛਿਆ ਗਿਆ ਕਿ ਕੀ 'ਆਮ ਆਦਮੀ ਪਾਰਟੀ'

ਉਨ੍ਹਾਂ ਲਈ ਠੀਕ ਜਗ੍ਹਾ ਹੋ ਸਕਦੀ ਹੈ ਤਾਂ ਉਨ੍ਹਾਂ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਹੀ 'ਆਮ ਆਦਮੀ ਪਾਰਟੀ' ਦੀ ਤਾਰੀਫ ਕਰ ਚੁੱਕੇ ਹਨ। ਇਸ ਲਈ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਹੈ। ਨਵਜੋਤ ਕੌਰ ਸਿੱਧੂ ਦੇ ਅਜਿਹੇ ਵਿਚਾਰਾਂ ਨੂੰ ਧਿਆਨ 'ਚ ਰੱਖਦਿਆਂ ਇਸ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸ਼ਾਇਦ ਆਉਣ ਵਾਲੇ ਦਿਨਾਂ 'ਚ ਉਹ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਖਾਸ ਤੋਂ 'ਆਮ' ਬਣ ਸਕਦੇ ਹਨ

Recommended