8 ਔਰਤਾਂ ਨਾਲ ਬਣਾਏ ਸੀ ਸੰਬੰਧ- ਨਾਰਾਇਣ ਸਾਈਂ

  • 10 years ago
ਨਵੀਂ ਦਿੱਲੀ- ਬਲਾਤਕਾਰ ਦੇ ਕੇਸ 'ਚ ਫਸੇ ਨਾਰਾਇਣ ਸਾਈਂ ਨੂੰ ਬੁੱਧਵਾਰ ਨੂੰ ਕੋਰਟ 'ਚ ਪੇਸ਼ ਕਰੇਗੀ ਅਤੇ ਰਿਮਾਂਡ ਦੀ ਮੰਗ ਕਰੇਗੀ। ਸੂਰਤ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਨਾਰਾਇਣ ਸਾਈਂ ਸਾਨੂੰ ਪੂਰੀ ਗੱਲ ਨਹੀਂ ਦੱਸ ਰਹੇ ਸਨ ਪਰ ਜਦੋਂ ਪੀੜਤਾ ਨੂੰ ਆਹਮਣੇ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਸ਼ੁਰੂ ਕੀਤੀ ਉਦੋਂ ਨਾਰਾਇਣ ਨੇ ਖੁਲਾਸਾ ਕੀਤਾ। ਨਾਰਾਇਣ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਬੱਚਾ ਨਹੀਂ ਹੋ ਰਿਹਾ ਸੀ ਇਸ ਲਈ ਜਮੁਨਾ ਨਾਲ ਸੰਬੰਧ ਬਣਾਏ। ਇਸ ਕੰਮ 'ਚ 15 ਤੋਂ 20 ਲੋਕਾਂ ਨੇ ਉਸ ਦੀ ਮਦਦ ਕੀਤੀ। ਰਾਕੇਸ਼ ਅਸਥਾਨਾ ਨੇ ਕਿਹਾ ਕਿ ਪੁੱਛ-ਗਿੱਛ 'ਚ ਨਾਰਾਇਣ ਨੇ ਯੌਨ ਸ਼ੋਸ਼ਣ ਦੀ ਗੱਲ ਕਬੂਲ ਕੀਤੀ ਹੈ ਅਤੇ ਜਮੁਨਾ ਦੇ ਬੇਟੇ ਨੂੰ ਆਪਣਾ ਬੇਟਾ ਮੰਨਿਆ ਹੈ। ਅਸਥਾਨਾ ਨੇ ਦੱਸਿਆ ਕਿ ਨਾਰਾਇਣ ਸਾਈਂ ਇਹ ਕਹਿ ਕੇ ਆਪਣਾ ਬਚਾਅ ਵੀ ਕਰ ਰਿਹਾ ਸੀ ਕਿ ਪੀੜਤਾ ਨਾਲ ਰਿਸ਼ਤੇ ਦੋਹਾਂ ਦੀ ਸਹਿਮਤੀ ਨਾਲ ਬਣਾਏ ਗਏ ਸਨ। ਰਿਮਾਂਡ ਦੌਰਾਨ 7 ਮੋਬਾਈਲ ਵੀ ਜ਼ਬਤ ਕੀਤੇ ਗਏ ਹਨ।

Recommended