ਖਾਕੀ ਵਰਦੀ ਵਾਲਾ ਬਣਿਆ ਬਲਾਤਕਾਰੀ

  • 10 years ago
ਕਰਨਾਲ - ਕਰਨਾਲ ਦੇ ਘਰੌਡਾ 'ਚ ਹਰਿਆਣਾ ਪੁਲਸ ਨੇ ਇਕ ਕਾਂਸਟੇਬਲ ਵੱਲੋਂ ਘਰ 'ਚ ਵੜ ਕੇ ਇਕ ਔਰਤ ਦੇ ਨਾਲ ਬਲਾਤਕਾਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਹੀ ਨਹੀਂ ਦੋਸ਼ੀ ਨੇ ਵਰਦੀ ਦੇ ਰੌਹਬ ਨਾਲ ਪੀੜਤਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਮੂੰਹ ਖੋਲ੍ਹਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਜਾਨ ਤੋਂ ਮਾਰ ਦੇਵੇਗਾ ਜਿਸ 'ਤੇ ਕਰਨਾਲ ਪੁਲਸ ਨੇ ਔਰਤ ਦਾ ਮੈਡੀਕਲ ਕਰਵਾ ਕੇ ਬਲਾਤਕਾਰ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ ਦੋਸ਼ੀ ਕਾਂਸਟੇਬਲ ਦੀ ਗ੍ਰਿਫਤਾਰੀ ਅਜੇ ਨਹੀਂ ਹੋ ਸਕੀ। ਪੀੜਤਾ ਨੇ ਦੱਸਿਆ ਰਾਤ ਦੇ ਸਮੇਂ ਕਰੀਬ 11ਵਜੇ ਹਰਿਆਣਾ ਪੁਲਸ ਵਿਚ ਕੰਮ ਕਰਦੇ ਕਾਂਸਟੇਬਲ ਰਣਬੀਰ ਉਸ ਦੇ ਘਰ ਆਇਆ ਅਤੇ ਉਸ ਦੇ ਪਤੀ ਬਾਰੇ ਪੁੱਛਣ ਲੱਗਾ। ਕਾਂਸਟੇਬਲ ਨੇ ਪਾਣੀ ਪੀਣ ਦੇ ਬਹਾਨੇ ਦਰਵਾਜ਼ੇ ਨੂੰ ਕੂੰਡੀ ਲਗਾ ਲਈ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ।

Recommended